ਪੰਜਾਬੀ

ਓਨਮ ਦੌਰਾਨ ਵਰਤੀ ਲਾਪ੍ਰਵਾਹੀ ਦੀ ਕੀਮਤ ਚੁਕਾ ਰਿਹਾ ਹੈ ਕੇਰਲਾ: ਵਰਧਨ

ਨਵੀਂ ਦਿੱਲੀ: ਕੇਰਲਾ ਵਿੱਚ ਵਧ ਰਹੇ ਕਰੋਨਾਵਾਇਰਸ ਦੇ ਕੇਸਾਂ ਬਾਰੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਇਹ ਸੂਬਾ ਓਨਮ ਤਿਊਹਾਰ ਦੇ ਜਸ਼ਨਾਂ ਦੌਰਾਨ ਵਰਤੀ ‘ਲਾਪ੍ਰਵਾਹੀ ਦੀ ਕੀਮਤ’ ਚੁਕਾ ਰਿਹਾ ਹੈ। ਓਨਮ ਦੌਰਾਨ ਵਪਾਰ ਅਤੇ ਸੈਰ-ਸਪਾਟਾ ਸਬੰਧੀ ਸੇਵਾਵਾਂ ਵਿੱਚ ਵਾਧਾ ਹੋਣ ਨਾਲ ਕੋਵਿਡ-19 ਦਾ ਫੈਲਾਅ ਵੀ ਵਧ ਗਿਆ। ਮੰਤਰੀ ਨੇ ਕਿਹਾ ਕਿ ਇਹ ਸਾਰੀਆਂ ਸੂਬਾ ਸਰਕਾਰਾਂ ਲਈ ਚੰਗਾ ਸਬਕ ਹੋਣਾ ਚਾਹੀਦਾ ਹੈ ਕਿ ਤਿਊਹਾਰਾਂ ਦੇ ਸੀਜ਼ਨ ਵਿੱਚ ਵਰਤੀ ਲਾਪ੍ਰਵਾਹੀ ਭਾਰੀ ਪੈ ਸਕਦੀ ਹੈ। ਇਸ ਲਈ ਯੋਜਨਾਬੰਦੀ ਕਰਨੀ ਅਤੇ ਇਹਤਿਆਤ ਵਰਤਣੀ ਜ਼ਰੂਰੀ ਹੈ। ਦੱਸਣਯੋਗ ਹੈ ਕਿ ਕੇਰਲਾ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 3.3 ਲੱਖ ਨੂੰ ਪਾਰ ਕਰ ਗਈ ਹੈ ਅਤੇ ਸ਼ਨਿੱਚਰਵਾਰ ਨੂੰ 1,139 ਨਵੇਂ ਕੇਸ ਆੲੇ। ਓਨਮ (22 ਅਗਸਤ) ਤੋਂ ਪਹਿਲਾਂ ਸੂਬੇ ਵਿੱਚ 54 ਹਜ਼ਾਰ ਕੇਸ ਸਨ।ਆਪਣੇ ਸੋਸ਼ਲ ਮੀਡੀਆ ਪ੍ਰਸ਼ੰਸਕਾਂ ਨਾਲ ‘ਸੰਡੇ ਸੰਵਾਦ’ ਦੀ ਛੇਵੀਂ ਕਿਸ਼ਤ ਮੌਕੇ ਗੱਲਬਾਤ ਕਰਦਿਆਂ ਵਰਧਨ ਨੇ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਰਹਿ ਕੇ ਰਵਾਇਤੀ ਢੰਗ ਨਾਲ ਤਿਊਹਾਰ ਮਨਾਊਣ ਦੀ ਬੇਨਤੀ ਕੀਤੀ ਤਾਂ ਜੋ ਕੋਵਿਡ-19 ਲਾਗ ਦੇ ਖ਼ਤਰੇ ਤੋਂ ਬਚਿਆ ਜਾ ਸਕੇ। -ਪੀਟੀਆਈ

ਠੰਢ ਵਿੱਚ ਕਰੋਨਾ ਦੀ ਦੂਜੀ ਲਹਿਰ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ: ਮਾਹਿਰ

ਨੀਤੀ ਆਯੋਗ ਦੇ ਮੈਂਬਰ ਵੀ.ਕੇ. ਪੌਲ ਨੇ ਅੱਜ ਕਿਹਾ ਕਿ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਕਰੋਨਾਵਾਇਰਸ ਦੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਹੇਠਾਂ ਆਈ ਹੈ ਅਤੇ ਜ਼ਿਆਦਾਤਰ ਸੂਬਿਆਂ ਵਿੱਚ ਮਹਾਮਾਰੀ ਦਾ ਫੈਲਾਅ ਸਥਿਰ ਹੋਇਆ ਹੈ ਪ੍ਰੰਤੂ ਸਰਦੀ ਦੇ ਮੌਸਮ ਵਿੱਚ ਲਾਗ ਦੀ ਦੂਜੀ ਲਹਿਰ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ। ਦੇਸ਼ ਵਿੱਚ ਮਹਾਮਾਰੀ ਨਾਲ ਸਿੱਝਣ ਲਈ ਬਣਾਏ ਮਾਹਿਰ ਪੈਨਲ ਦੇ ਮੁਖੀ ਪੌਲ ਨੇ ਕਿਹਾ ਕਿ ਇੱਕ ਵਾਰ ਕੋਵਿਡ-19 ਦਾ ਟੀਕਾ ਊਪਲੱਬਧ ਹੋ ਜਾਵੇ, ਤਾਂ ਇਸ ਨੂੰ ਨਾਗਰਿਕਾਂ ਤੱਕ ਪਹੁੰਚਾਊਣ ਲਈ ਬਹੁਤ ਸਾਧਨ ਹਨ ਅਤੇ ਊਸ ਸਥਿਤੀ ਵਿੱਚ ਸਾਧਨਾਂ ਦੀ ਵਧੇਰੇ ਚਿੰਤਾ ਨਹੀਂ ਹੋਵੇਗੀ। -ਪੀਟੀਆਈ

 


Related Articles

Leave a Reply

Your email address will not be published. Required fields are marked *

Back to top button

Adblock Detected

Please consider supporting us by disabling your ad blocker