ਕੁੱਟਮਾਰ ਤੇ ਜਾਨੋਂ ਮਾਰਨ ਦੀ ਧਮਕੀ: 17 ਖ਼ਿਲਾਫ਼ ਕੇਸ

ਪੱਤਰ ਪ੍ਰੇਰਕ 

ਸ਼ਾਹਬਾਦ ਮਾਰਕੰਡਾ, 3 ਜਨਵਰੀ 

ਸ਼ਾਹਬਾਦ ਪੁਲਿਸ ਨੇ ਮਾਰ ਕੁੱਟ ਕਰਨ ਤੇ ਜਾਨ ਤੋਂ ਮਾਰ ਦੇਣ ਦੀ ਧਮਕੀ ਦੇਣ ਦੇ ਦੋਸ਼ ਹੇਠ 17 ਵਿਅਕਤੀਆਂ ਸਣੇ ਕਈਆਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।  ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੱਟੀ ਸ਼ਹਿਜਾਦ ਪੁਰ ਨਿਵਾਸੀ ਰਵੀ ਨੇ ਕਿਹਾ ਹੈ ਕਿ  ਉਹ ਤੇ ਇੰਦਰ ਲਾਲ, ਸੋਮ ਨਾਥ, ਬਬਲੂ, ਫਤਹਿ, ਮਹਿੰਦਰ, ਅਮਰੀਕ , ਮੋਗੋ ,ਲੀਲੂ, ਮੋਹਨ ਲਾਲ, ਮੰਜੀਤ,ਸੰਦੀਪ ,ਖਾਨ ਚੰਦ, ਗੁਰਚਰਣ,ਅਜੈ, ਗੁਰਪ੍ਰੀਰਤ, ਪ੍ਰਿੰਸ ਤੇ ਅਭਿਸ਼ੇਕ ਤੇ ਕੁਝ ਹੋਰ ਲੋਕ ਜਿਨ੍ਹਾਂ ਨੂੰ ਉਹ ਨਹੀਂ ਜਾਣਦਾ ਬੈਠ ਕੇ ਸ਼ਰਾਬ ਪੀ ਰਹੇ ਸਨ। ਉੁਥੇ ਫਤਿਹ ਸਿੰਘ ਨਸ਼ੇ ਦੀ ਹਾਲਤ ਵਿਚ ਉਸ ਦੀ ਪਤਨੀ ਦੇ ਖ਼ਿਲਾਫ਼ ਮਾੜੇ ਸ਼ਬਦ ਬੋਲਣ ਲੱਗਾ ਜੋ ਉਸ ਨੂੰ ਬਰਦਾਸ਼ਤ ਨਹੀਂ ਹੋਏ ਤੇ ਉਨਾਂ ਵਿਚਕਾਰ ਲੜਾਈ ਹੋ ਗਈ। ਪਰ ਸ਼ਿਕਾਇਤਕਰਤਾ ਦੇ  ਕੱਲ ਘਰ ਨਾ ਹੋਣ ਦਾ ਫਾਇਦਾ ਚੁਕ  ਉਸ ਦੇ ਘਰ ਦੀ ਕੰਧ ਤੋੜ ਕੇ ਉਪਰੋਕਤ  ਵਿਅਕਤੀ ਉਸ ਦੇ ਘਰ ਆ ਗਏ,  ਉਸ ਵੇਲੇ ਉਸ ਦੀ ਪਤਨੀ,  ਭਾਬੀ ਤੇ ਮਾਤਾ ਘਰ ਵਿੱਚ ਸੀ। ਮੁਲਜ਼ਮਾਂ ਨੇ ਤਿੰਨਾਂ ਮਹਿਲਾਵਾਂ  ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤਾ ਤੇ ਧਕੇ ਮਾਰ ਥਲੇ ਡੇਗ ਦਿੱਤਾ। ਘਰ ਦਾ ਸਾਰਾ ਸਮਾਨ ਖਲਾਰ ਦਿੱਤਾ ਤੇ ਜਾਂਦੇ ਜਾਂਦੇ ਜਾਨ ਤੋਂ ਮਾਰ ਦੇਣ ਦੀ ਧਮਕੀ ਦੇ ਗਏ। ਪੁਲੀਸ ਨੇ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।   

ਸਰਕਾਰੀ ਬੱਸ ਦੇ ਚਾਲਕ ਦੀ ਕੁੱਟਮਾਰ 

ਰਤੀਆ: ਇਥੇ ਪੰਜਾਬ ਰੋਡਵੇਜ਼ ਦੇ ਬੱਸ ਚਾਲਕ ਦੀ ਕੁੱਟਮਾਰ ਕਰਨ ’ਤੇ ਰਤੀਆ ਪੁਲੀਸ ਨੇ ਪਿੰਡ ਰਤਨਗੜ੍ਹ ਦੇ ਕਾਲਾ ਸਿੰਘ ਅਤੇ ਉਸ ਦੇ ਪੁੱਤਰ ਜਗਬੀਰ ਸਿੰਘ ਦੇ ਖ਼ਿਲਾਫ਼ ਸਰਕਾਰੀ ਕੰਮ ’ਚ ਵਿਘਨ ਪਾਉਣ ਅਤੇ ਕੁੱਟਮਾਰ ਕਰਨ ਦਾ ਕੇਸ ਦਰਜ ਕੀਤਾ ਹੈ। ਦਸਣਯੋਗ ਹੈ  ਕਿ  ਬੁੱਢਲਾਡਾ ਤੋਂ ਰਤੀਆ ਨੂੰ ਜਾਣ ਵਾਲੀ ਰੋਡਵੇਜ਼  ਦੀ ਬੱਸ ਦੇ ਚਾਲਕ ਦੀ ਪਿੰਡ ਰਤਨਗੜ੍ਹ ਕੋਲ ਬੱਸ ਅੱਡੇ ਕੋਲ ਪਿਉ-ਪੁੱਤ ਨੇ ਸਕੂਟਰੀ ਬੱਸ ਅੱਗੇ ਲਾ ਕੇ ਬੱਸ ਨੂੰ ਖੜਾ ਕੇ ਕਾਫੀ  ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਚਲੇ ਗਏ। ਇਸ ਮੌਕੇ ਜਖ਼ਮੀ ਹਾਲਤ ’ਚ ਬੱਸ ਚਾਲਕ ਨੂੰ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।  -ਪੱਤਰ ਪ੍ਰੇਰਕ

Leave a Reply