ਪੰਜਾਬੀ

ਕੋਲਕਾਤਾ ਦੇ ਝੁੱਗੀ-ਝੋਪੜੀ ਇਲਾਕੇ ’ਚ ਅੱਗ; ਜਾਨੀ ਨੁਕਸਾਨ ਤੋਂ ਬਚਾਅ

ਕੋਲਕਾਤਾ, 13 ਜਨਵਰੀ

ਉੱਤਰੀ ਕੋਲਕਾਤਾ ਦੇ ਬਾਗਬਾਜ਼ਾਰ ਦੇ ਸਲਮ ਇਲਾਕੇ ਵਿੱਚ ਦੇਰ ਸ਼ਾਮ ਅੱਗ ਲੱਗਣ ਕਾਰਨ 40 ਝੁੱਗੀਆਂ ਸੜ ਗਈਆਂ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਫਾਇਰ ਬ੍ਰਿਗੇਡ ਨੇ ਕਾਫੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਅੱਗ ਨੂੰ ਬੁਝਾਉਣ ਵਾਸਤੇ 40 ਫਾਇਰਮੈੱਨ ਤਾਇਨਾਤ ਕੀਤੇ ਗਏ ਅਤੇ ਫਾਇਰ ਬ੍ਰਿਗੇਡ ਦੀਆਂ 24 ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਸਨ। ਇਹ ਅੱਗ ਸ਼ਾਮ 6.55 ’ਤੇ ਬਾਗਬਾਜ਼ਾਰ ਦੀ ਹਜ਼ਾਰੀ ਬਸਤੀ ਵਿੱਚ ਲੱਗੀ। ਇਸ ਮੌਕੇ ਕਈ ਧਮਾਕੇ ਵੀ ਸੁਣੇ ਗਏ। ਪੁਲੀਸ ਨੇ ਸ਼ੱਕ ਜਤਾਇਆ ਕਿ ਝੁੱਗੀ ਵਿੱਚ ਰੱਖਿਆ ਸਿਲੰਡਰ ਫਟਣ ਕਾਰਨ ਇਹ ਘਟਨਾ ਵਾਪਰੀ ਹੈ। ਇਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। -ਪੀਟੀਆਈ


Content Protection by DMCA.com

Related Articles

Leave a Reply

Your email address will not be published. Required fields are marked *

Back to top button

Adblock Detected

Please Help us for Good Content. Disable your Adblocker.