ਕੌਮੀ ਹਾਕੀ ਕੈਂਪ ਲਈ 25 ਖਿਡਾਰਨਾਂ ਦੀ ਚੋਣ


ਬੰਗਲੌਰ: ਹਾਕੀ ਇੰਡੀਆ ਨੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੀਨੀਅਰ ਮਹਿਲਾ ਕੌਮੀ ਕੋਚਿੰਗ ਕੈਂਪ ਲਈ ਅੱਜ 25 ਖਿਡਾਰਨਾਂ ਦੀ ਚੋਣ ਕੀਤੀ ਹੈ। ਇਸ ਵਿੱਚ ਟੋਕੀਓ ਓਲੰਪਿਕ ਵਿੱਚ ਇਤਿਹਾਸਕ ਸਿਰਜ ਕੇ ਚੌਥੇ ਸਥਾਨ ’ਤੇ ਰਹਿਣ ਵਾਲੀ ਕੌਮੀ ਟੀਮ ਦੀਆਂ ਮੈਂਬਰ ਵੀ ਸ਼ਾਮਲ ਹਨ। ਹਾਕੀ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ, ‘‘ਕੋਰ ਗਰੁੱਪ 12 ਸਤੰਬਰ ਨੂੰ ਕੌਮੀ ਕੈਂਪ ਲਈ ਰਿਪੋਰਟ ਕਰੇਗਾ, ਜਿਸ ਵਿੱਚ ਓਲੰਪਿਕ ਖੇਡ ਟੋਕੀਓ-2020 ਵਿੱਚ ਹਿੱਸਾ ਲੈਣ ਵਾਲੇ ਭਾਰਤੀ ਦਲ ਦੀਆਂ 16 ਖਿਡਾਰਨਾਂ ਵੀ ਸ਼ਾਮਲ ਹਨ। ਕੈਂਪ 20 ਅਕਤੂਬਰ 2021 ਨੂੰ ਖ਼ਤਮ ਹੋਵੇਗਾ।’’ ਇਨ੍ਹਾਂ 25 ਸੰਭਾਵੀ ਖਿਡਾਰਨਾਂ ਵਿੱਚੋਂ ਗਗਨਦੀਪ ਕੌਰ, ਮਰੀਆਨਾ ਕੁਜੂਰ, ਸੁਮਨ ਦੇਵੀ ਥੋਡਮ ਅਤੇ ਮਹਿਮਾ ਚੌਧਰੀ ਨੂੰ ਜੂਨੀਅਰ ਤੋਂ ਸੀਨੀਅਰ ਕੋਰ ਗਰੁੱਪ ਵਿੱਚ ਲਿਆ ਗਿਆ ਹੈ। ਮਾਹਿਰ ਖਿਡਾਰਨ ਲਿਲਿਮਾ ਮਿੰਜ, ਰਸ਼ਮਿਤਾ ਮਿੰਜ, ਜੋਤੀ ਰਾਜਵਿੰਦਰ ਕੌਰ ਅਤੇ ਮਨਪ੍ਰੀਤ ਕੌਰ ਨੂੰ ਵੀ ਕੈਂਪ ਲਈ ਬੁਲਾਇਆ ਗਿਆ ਹੈ। ਸੰਭਾਵਿਤ ਕੋਰ ਗਰੁੱਪ ਵਿੱਚ ਸਵਿਤਾ, ਰਜਨੀ ਇਤਿਮਾਰਪੂ, ਦੀਪ ਗਰੇਸ ਏਕਾ, ਰੀਨਾ ਖੋਖਰ, ਮਨਪ੍ਰੀਤ ਕੌਰ, ਗੁਰਜੀਤ ਕੌਰ, ਨਿਸ਼ਾ, ਨਿੱਕੀ ਪ੍ਰਧਾਨ, ਮੋਨਿਕਾ, ਨੇਹਾ, ਲਿਲਿਮਾ ਮਿੰਜ, ਸੁਸ਼ੀਲਾ ਚਾਨੂ, ਨਮਿਤਾ ਟੋਪੋ, ਰਾਣੀ ਰਾਮਪਾਲ, ਵੰਦਨਾ ਕਟਾਰੀਆ, ਨਵਜੋਤ ਕੌਰ, ਨਵਨੀਤ ਕੌਰ, ਰਾਜਵਿੰਦਰ ਕੌਰ, ਉਦਿਤਾ, ਰਸ਼ਮਿਤਾ ਮਿੰਜ, ਜੋਤੀ, ਗਗਨਦੀਪ ਕੌਰ, ਮਰੀਆਨਾ ਕੁਜੂਰ, ਸੁਮਨ ਦੇਵੀ ਥੋਡਮ ਅਤੇ ਮਹਿਮਾ ਚੌਧਰੀ ਸ਼ਾਮਲ ਹਨ। -ਪੀਟੀਆਈ


Leave a Reply