ਗੋਲਫ: ਤਵੇਸਾ 11ਵੇਂ ਸਥਾਨ ’ਤੇ ਰਹੀ


ਹੋਲਜ਼ਹੌਸਰਨ (ਸਵਿਟਜ਼ਰਲੈਂਡ), 12 ਸਤੰਬਰ

ਭਾਰਤ ਦੀ ਸਵੇਤਾ ਮਲਿਕ ਆਖ਼ਰੀ ਗੇੜ ਵਿੱਚ 64 ਦੇ ਸ਼ਾਨਦਾਰ ਸਕੋਰ ਨਾਲ ਇੱਥੇ ਮਹਿਲਾ ਯੂਰੋਪੀ ਟੂਰ ਦੇ ਬੀਪੀ ਬੈਂਕ ਸਵਿੱਸ ਲੇਡੀਜ਼ ਗੋਲਫ਼ ਟੂਰਨਾਮੈਂਟ ਵਿੱਚ 11ਵੇਂ ਸਥਾਨ ’ਤੇ ਰਹੀ। ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ ਕਰਨ ਦੇ ਬਾਵਜੂਦ ਤਵੇਸਾ ਲੈਅ ਬਰਕਰਾਰ ਨਹੀਂ ਰੱਖ ਸਕੀ। ਇੱਥੇ 73 ਦੇ ਸਕੋਰ ਨਾਲ ਸ਼ੁਰੂਆਤ ਕਰਨ ਮਗਰੋਂ ਆਦਿਤੀ ਨੇ ਅਗਲੇ ਦੋ ਗੇੜ ਵਿੱਚ 66 ਅਤੇ 64 ਦੇ ਸਕੋਰ ਨਾਲ ਸ਼ਾਨਦਾਰ ਵਾਪਸੀ ਕੀਤੀ। ਹੋਰ ਭਾਰਤੀਆਂ ਵਿੱਚ ਆਦਿਤੀ ਅਸ਼ੋਕ ਤੀਜੇ ਅਤੇ ਆਖ਼ਰੀ ਗੇੜ ਵਿੱਚ 71 ਦੇ ਸਕੋਰ ਨਾਲ ਛੇ ਅੰਡਰ 210 ਦੇ ਕੁੱਲ ਸਕੋਰ ਨਾਲ ਸੰਯੁਕਤ 20ਵੇਂ ਸਥਾਨ ’ਤੇ ਰਹੀ। ਵਾਣੀ ਕਪੂਰ ਨੇ ਪੰਜ ਅੰਡਰ 67 ਦੇ ਸਕੋਰ ਨਾਲ ਸੰਯੁਕਤ 29ਵਾਂ ਸਥਾਨ ਹਾਸਲ ਕੀਤਾ। ਗੌਰਿਕਾ ਬਿਸ਼ਨੋਈ (71) ਸੰਯੁਕਤ 35ਵੇਂ ਸਥਾਨ ’ਤੇ ਰਹੀ। -ਪੀਟੀਆਈ


Leave a Reply