ਪੰਜਾਬੀ

ਠੰਢ ’ਚ ਹੋਰ ਭਖ਼ ਗਿਆ ਕਿਸਾਨ ਕਾਨੂੰਨਾਂ ਤੋਂ ਤਪੇ ਕਿਸਾਨਾਂ ਦਾ ਸੰਘਰਸ਼

ਪਰਸ਼ੋਤਮ ਬੱਲੀ

ਬਰਨਾਲਾ, 22 ਨਵੰਬਰ

ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਮੋਦੀ ਸਰਕਾਰ ਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਕਰੋੜ ਜੁਰਮਾਨਾ ਅਤੇ 5 ਸਾਲ ਦੀ ਕੈਦ ਵਾਲੇ ਆਰਡੀਨੈਂਸ ਖ਼ਿਲਾਫ਼ 30 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਸੰਘਰਸ਼ ਜ਼ੋਰ ਫੜ ਰਿਹਾ ਹੈ। ਅੱਜ ਸਾਂਝੇ ਕਿਸਾਨ ਸੰਘਰਸ਼ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦ ਗੁਰਮੀਤ ਸੁਖਪੁਰ ਤੇ ਰਾਜੀਵ ਕੁਮਾਰ ਦੀ ਅਗਵਾਈ ਵਿੱਚ ਅਧਿਆਪਕ ਜਥੇਬੰਦੀ ਡੀਟੀਐੱਫ ਦੇ ਵਰਕਰਾਂ ਨੇ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਅਤੇ 31,000 ਦੀ ਸਹਿਯੋਗ ਰਾਸ਼ੀ ਵੀ ਭੇਂਟ ਕੀਤੀ। ਸੂਬੇਦਾਰ ਮਹਿੰਦਰ ਸਿੰਘ ਵੱਲੋਂ ਸਾਂਝੇ ਕਿਸਾਨੀ ਸੰਘਰਸ਼ ਲਈ 11,000 ਦੀ ਆਰਥਿਕ ਮੱਦਦ ਦਿੱਤੀ ਗਈ। ਅੱਜ ਦੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਵੰਤ ਸਿੰਘ ਉੱਪਲੀ, ਦਰਸ਼ਨ ਸਿੰਘ ਉੱਗੋਕੇ, ਅਮਰਜੀਤ ਕੌਰ, ਗੁਰਮੀਤ ਸੁਖਪੁਰ, ਰਾਜੀਵ ਕੁਮਾਰ, ਜਗਸੀਰ ਸਿੰਘ ਸੀਰਾ, ਉਜਾਗਰ ਸਿੰਘ ਬੀਹਲਾ, ਕੁਲਵਿੰਦਰ ਸਿੰਘ ਉੱਪਲੀ, ਦਰਸ਼ਨ ਸਿੰਘ ਸਹਿਜੜਾ, ਪਰਮਜੀਤ ਕੌਰ ਠੀਕਰੀਵਾਲ, ਨਿਰਭੈ ਸਿੰਘ ਛੀਨੀਵਾਲਕਲਾਂ ਨੇ ਸੰਬੋਧਨ ਕੀਤਾ। ਅੱਜ ਵੱਡੀ ਗਿਣਤੀ ਪੰਜਾਬੀ ਟ੍ਰਿਬਿਊਨ ਦਾ ‘ਕਿਸਾਨ ਮੋਰਚਿਆਂ ਦਾ ਇਤਿਹਾਸ’ ਸਬੰਧੀ ਛਾਪਿਆ ਵਿਸ਼ੇਸ਼ ਅੰਕ ਵੰਡਿਆ ਗਿਆ, ਜਿਸ ਨੂੰ ਬਹੁਤ ਨੀਝ ਨਾਲ ਸੰਘਰਸ਼ਸ਼ੀਲ ਕਾਫਲਿਆਂ ਨੇ ਹਾਸਲ ਕੀਤਾ ਤੇ ਪੜ੍ਹਿਆ।

ਇਸ ਤੋਂ ਇਲਾਵਾ ਟੌਲ ਪਲਾਜ਼ਾ ਮਹਿਲਕਲਾਂ, ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਐਸਾਰ ਪਟਰੋਲ ਪੰਪਾਂ ਸਮੇਤ ਵੱਖ-ਵੱਖ ਥਾਵਾਂ ‘ਤੇ ਚੱਲ ਰਹੀਆਂ ਸੰਘਰਸ਼ੀ ਥਾਵਾਂ ਉੱਪਰ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਈਨਾ, ਅਮਰਜੀਤ ਸਿੰਘ ਮਹਿਲਖੁਰਦ, ਗੁਰਮੇਲ ਸਿੰਘ ਠੁੱਲੀਵਾਲ ਪਰਮਿੰਦਰ ਸਿੰਘ ਹੰਡਿਆਇਆ, ਅਜਮੇਰ ਸਿੰਘ ਕਾਲਸਾਂ, ਗਗਨਦੀਪ ਕੌਰ, ਗੁਰਬੀਰ ਕੌਰ, ਮੇਜਰ ਸਿੰਘ ਸੰਘੇੜਾ, ਸੁਖਵਿੰਦਰ ਕੌਰ, ਜਸਬੀਰ ਕੌਰ, ਸਿੰਦਰਪਾਲ ਕੌਰ, ਲਖਬੀਰ ਕੌਰ, ਮੁਖਤਿਆਰ ਸਿੰਘ, ਅਮਰਜੀਤ ਸਿੰਘ ਕੁੱਕੂ, ਬਿੱਕਰ ਸਿੰਘ ਔਲਖ, ਮੇਲਾ ਸਿੰਘ ਕੱਟੂ ਨੇ ਸੰਬੋਧਨ ਕੀਤਾ।


Related Articles

Leave a Reply

Your email address will not be published. Required fields are marked *

Back to top button

Adblock Detected

Please Help us for Good Content. Disable your Adblocker.