ਪੰਜਾਬੀ

ਦਿੱਲੀ ’ਚ ‘ਆਪ’ ਵੱਲੋਂ ਜਾਗੋ ਪਾਰਟੀ ਵਿੱਚ ਸੰਨ੍ਹ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 22 ਨਵੰਬਰ

ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ‘ਆਪ’ ਵਿਧਾਇਕ ਅਤਿਸ਼ੀ ਨੇ ਕਾਲਕਾਜੀ ਦੇ ਨੌਜਵਾਨ ਆਗੂ ਜਸਮੀਤ ਸਿੰਘ ਗੋਬਿੰਦਪੁਰੀ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਕੀਤਾ ਹੈ। ਆਪ ਵੱਲੋਂ ਜਾਗੋ ਪਾਰਟੀ ’ਚ ਸੰਨ੍ਹ ਲਾਈ ਗਈ ਹੈ ਤੇ ਸ੍ਰੀ ਸਿਸੋਦੀਆ ਦੀ ਰਿਹਾਇਸ਼ ’ਤੇ ਹੋਏ ਸਮਾਗਮ ਵਿੱਚ ਜਸਮੀਤ ਨੇ ਆਪਣੇ 40 ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜਸਮੀਤ 2013 ਤੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਜਨਰਲ ਸੱਕਤਰ ਤੇ ਗੁਰਦੁਆਰਾ ਗੁਰੂ ਸਿੰਘ ਸਭਾ ਗੋਵਿੰਦਪੁਰੀ ਦਾ ਸਾਬਕਾ ਸੱਕਤਰ ਹੈ। ਉਸ ਨੇ 2019 ਤੋਂ ਹੁਣ ਤੱਕ ਦਿੱਲੀ ਸਟੇਟ ‘ਜਾਗੋ’ ਪਾਰਟੀ ਯੂਥ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਸੇਵਾ ਨਿਭਾਈ। ਜਸਮੀਤ ਸਿੰਘ ਦਿੱਲੀ ਕਮੇਟੀ ਦੇ ਮਰਹੂਮ ਮੈਂਬਰ ਮਨਜੀਤ ਸਿੰਘ ਗੋਬਿੰਦਪੁਰੀ, ਅਕਾਲੀ ਦਲ ਬਾਦਲ ਦੇ ਸਾਬਕਾ ਜਨਰਲ ਸਕੱਤਰ ਦੇ ਬੇਟੇ ਹਨ।


Related Articles

Leave a Reply

Your email address will not be published. Required fields are marked *

Back to top button

Adblock Detected

Please Help us for Good Content. Disable your Adblocker.