ਪੰਜਾਬੀ

ਦੇਸ਼ ਤੇ ਸੁਪਰੀਮ ਕੋਰਟ ਨੂੰ ਗੁੰਮਰਾਹ ਕਰ ਰਹੀ ਹੈ ਸਰਕਾਰ: ਕਾਂਗਰਸ

ਨਵੀਂ ਦਿੱਲੀ, 13 ਜਨਵਰੀ

ਕਾਂਗਰਸ ਨੇ ਅੱਜ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਦੇਸ਼ ਅਤੇ ਸੁਪਰੀਮ ਕੋਰਟ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਹੀ ਹੈ ਕਿ ਤਿੰਨੇ ਖੇਤੀ ਕਾਨੂੰਨਾਂ ਨੂੰ ਪਾਸ ਕਰਨ ਤੋਂ ਪਹਿਲਾਂ ਇਸ ਬਾਰੇ ਵਿਧਾਨਕ ਸਲਾਹ ਮਸ਼ਵਰਾ ਕੀਤਾ ਗਿਆ ਸੀ। ਪਾਰਟੀ ਨੇ ਇਸ ਨੂੰ ਅਦਾਲਤ ਦੀ ਹੱਤਕ ਕਰਾਰ ਦਿੱਤਾ ਹੈ। ਕਾਂਗਰਸ ਦੇ ਤਰਜਮਾਨ ਅਭਿਸ਼ੇਕ ਸਿੰਘਵੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਥਿਤ ਦੋਸ਼ ਲਾਇਆ ਕਿ ਸਰਕਾਰ ਵੱਲੋਂ ਪੂੁਰਵ-ਵਿਧਾਨਕ ਸਲਾਹ ਮਸ਼ਵਰੇ ਬਾਰੇ ‘ਕੋਈ ਜਾਣਕਾਰੀ ਨਾ ਹੋਣ’ ਦੇ ਆਪਣਾ ਸਟੈਂਡ ਤੋਂ ਪਲਟੀ ਮਾਰਦਿਆਂ ਹੁਣ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਾਨੂੰਨ ਦੋ ਦਹਾਕਿਆਂ ਦੇ ਤਫਸੀਲੀ ਵਿਚਾਰ-ਵਟਾਂਦਰੇ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਇਹ ਦਾਅਵਾ ਕਰ ਰਹੀ ਹੈ ਇਹ ਕਾਨੂੰਨ ਦੋ ਦਹਾਕਿਆਂ ਦੇ ਸਲਾਹ ਮਸ਼ਵਰੇ ਤੋਂ ਬਾਅਦ ਲਿਆਂਦੇ ਗਏ ਹਨ ਜਦਕਿ 22 ਦਸੰਬਰ 2020 ਨੂੰ ਇੱਕ ਆਰਟੀਆਈ ਦੇ ਜਵਾਬ ’ਚ ਇਸ ਦੇ ‘ਸੀਪੀਆਈਓ’ ਨੇ ਕਿਹਾ ਸੀ, ‘ਉਨ੍ਹਾਂ ਕੋਲ ਇਸ ਸਬੰਧ ’ਚ ਕੋਈ ਰਿਕਾਰਡ ਨਹੀਂ ਹੈ।’ ਸਿੰਘਵੀ ਨੇ ਕਥਿਤ ਦੋਸ਼ ਲਾਇਆ, ‘ਇਹ ਕੇਂਦਰ ਸਰਕਾਰ ਵੱਲੋਂ ਸਰਵਉੱਚ ਅਦਾਲਤ ਅਤੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਇੱਕ ਗੰਭੀਰ ਮਿਸਾਲ ਹੈ। ਕਾਨੂੰਨਾਂ ਨੂੰ ਪਾਸ ਕਰਨ ਦੀ ਕਾਰਵਾਈ ਧੋਖਾਧੜੀ ਵਾਲੀ ਹੈ।’ -ਪੀਟੀਆਈ


Content Protection by DMCA.com

Related Articles

Leave a Reply

Your email address will not be published. Required fields are marked *

Back to top button

Adblock Detected

Please Help us for Good Content. Disable your Adblocker.