ਦੇਹਰਾਦੂਨ ਦੀ ਅਦਾਲਤ ਨੇ ਕੇਸ ਦੀ ਸੁਣਵਾਈ 78 ਤੋਂ ਵੱਧ ਵਾਰ ਅੱਗੇ ਪਾਈ, ਸੁਪਰੀਮ ਕੋਰਟ ਨਾਰਾਜ਼


ਨਵੀਂ ਦਿੱਲੀ, 17 ਸਤੰਬਰ

ਸੁਪਰੀਮ ਕੋਰਟ ਨੇ ਦੇਹਰਾਦੂਨ ਦੀ ਇੱਕ ਅਦਾਲਤ ਵੱਲੋਂ ਸਾਲ 2014 ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਅਤੇ ਜਾਲਸਾਜ਼ੀ ਨਾਲ ਜੁੜੇ ਇੱਕ ਮਾਮਲੇ ਦੀ ਸੁਣਵਾਈ 78 ਤੋਂ ਵੱਧ ਵਾਰ ਅੱਗੇ ਪਾਉਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਮਾਮਲੇ ਦੀ ਸੁਣਵਾਈ ਛੇ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਜਸਟਿਸ ਏ.ਐੱਮ. ਖਾਨਵਿਲਕਰ, ਦਿਨੇਸ਼ ਮਹੇਸ਼ਵਰੀ ਅਤੇ ਸੀ.ਟੀ. ਰਵੀਕੁਮਾਰ ਦੇ ਬੈਂਚ ਨੇ ਕਿਹਾ, ‘‘ਅਸੀਂ ਗੌਰ ਕੀਤਾ ਹੈ ਕਿ ਹੇਠਲੀ ਅਦਾਲਤ ਨੇ ਸੱਤ ਸਾਲ ਪਹਿਲਾਂ ਨੋਟਿਸ ਲੈਣ ਦੇ ਬਾਵਜੂਦ ਮਾਮਲੇ ਦੀ ਕਾਰਵਾਈ ਇੱਕ ਇੰਚ ਅੱਗੇ ਨਹੀਂ ਵਧਾਈ ਅਤੇ ਕੇਸ ਦੀਆਂ 78 ਸੁਣਵਾਈ ਦੇ ਬਾਵਜੂਦ  ਦੋਸ਼ ਵੀ ਤੈਅ ਨਹੀਂ  ਕੀਤੇ, ਜੋ ਸਭ ਤੋਂ ਅਹਿਮ ਕੰਮ ਹੈ।’’


Leave a Reply