ਪੰਜਾਬੀ

ਨਗਰੋਟਾ ਹਮਲਾ: ਵਿਦੇਸ਼ ਮੰਤਰਾਲੇ ਵੱਲੋਂ ਪਾਕਿਸਤਾਨੀ ਸਫ਼ੀਰ ਤਲਬ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਨਵੀਂ ਦਿੱਲੀ, 21 ਨਵੰਬਰ

ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਅੰਬੈਸੀ ਦੇ ਉੱਚ ਅਧਿਕਾਰੀ ਨੂੰ ਤਲਬ ਕਰਕੇ ਨਗਰੋਟਾ ਸਾਜ਼ਿਸ਼ ਲਈ ਉਜਰ ਜਤਾਇਆ ਹੈ। ਜੰਮੂ ਦੇ ਨਗਰੋਟਾ ਵਿੱਚ ਵੀਰਵਾਰ ਨੂੰ ਹੋਏ ਇਕ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਨਾਲ ਸਬੰਧਤ ਚਾਰ ਦਹਿਸ਼ਤਗਰਦ ਮਾਰੇ ਗਏ ਸਨ। ਸੁਰੱਖਿਆ ਬਲਾਂ ਨੇ ਇਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਤੇ ਹੋਰ ਗੋਲੀਸਿੱਕਾ ਬਰਾਮਦ ਕੀਤਾ ਸੀ। ਸੁਰੱਖਿਆ ਏਜੰਸੀਆਂ ਨੂੰ ਮੁਕਾਬਲੇ ਵਾਲੀ ਥਾਂ ਬਰਾਮਦ ਚੀਜ਼ਾਂ ਨਾਲ ਇਨ੍ਹਾਂ ਦੇ ਪਾਕਿਸਤਾਨੀ ਕੁਨੈਕਸ਼ਨ ਦਾ ਪਤਾ ਲੱਗਾ ਸੀ। ਸੁਰੱਖਿਆ ਏਜੰਸੀਆਂ ਨੂੰ ਇਨ੍ਹਾਂ ਕੋਲੋਂ ਪਾਕਿਸਤਾਨ ਦੀ ਇਕ ਕੰਪਨੀ ਦਾ ਡਿਜੀਟਲ ਮੋਬਾਈਲ ਵੀ ਮਿਲਿਆ ਸੀ, ਜਿਸ ਜ਼ਰੀਏ ਉਹ ਸਰਹੱਦ ਪਾਰ ਆਪਣੇ ਅਕਾਵਾਂ ਦੇ ਸੰਪਰਕ ਵਿੱਚ ਸਨ। ਸੁਰੱਖਿਆ ਏਜੰਸੀਆਂ ਨੇ ਦਾਅਵਾ ਕੀਤਾ ਸੀ ਕਿ ਜੰਮੂ ਤੇ ਕਸ਼ਮੀਰ ਵਿੱਚ ਅਗਾਮੀ ਜ਼ਿਲ੍ਹਾ ਵਿਕਾਸ ਪ੍ਰੀਸ਼ਦ ਦੀਆਂ ਚੋਣਾਂ ਕਰਕੇ ਦਹਿਸ਼ਤਗਰਦ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। 


Related Articles

Leave a Reply

Your email address will not be published. Required fields are marked *

Back to top button

Adblock Detected

Please Help us for Good Content. Disable your Adblocker.