ਪੰਜਾਬੀ

ਬਿਨਾਂ ਮਾਸਕ ਤੋਂ ਘੁੰਮਦੇ 38 ਹਜ਼ਾਰ ਤੋਂ ਵੱਧ ਦੇ ਚਲਾਨ ਕੱਟੇ

ਫਰੀਦਾਬਾਦ (ਪੱਤਰ ਪ੍ਰੇਰਕ):

ਜ਼ਿਲ੍ਹਾ ਪੁਲੀਸ ਵੱਲੋਂ ਹੁਣ ਤੱਕ ਤਕਰੀਬਨ 170000 ਲੋਕਾਂ ਨੂੰ ਜਾਗਰੂਕ ਕੀਤਾ ਜਾ ਚੁੱਕਾ ਹੈ ਤੇ 38626 ਉਲੰਘਣਾ ਕਰਨ ਵਾਲਿਆਂ ਦੇ ਚਲਾਨ ਦੇ ਨਾਲ 1 ਕਰੋੜ 93 ਲੱਖ 13 ਹਜ਼ਾਰ ਜੁਰਮਾਨਾ ਲਗਾਇਆ ਗਿਆ ਹੈ। ਫਰੀਦਾਬਾਦ ਪੁਲੀਸ ਨੇ 819 ਲੋਕਾਂ ਦਾ ਚਲਾਨ ਕੀਤਾ ਹੈ ਜਿਨ੍ਹਾਂ ਨੇ ਪਿਛਲੇ ਇੱਕ ਦਿਨ ਵਿੱਚ ਮਾਸਕ ਨਹੀਂ ਪਹਿਣੇ ਸਨ। ਇਸ ਤੋਂ ਇਲਾਵਾ ਪਿਛਲੇ ਇਕ ਦਿਨ ਵਿਚ 10715 ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਹੈ। ਪੁਲੀਸ ਨੇ ਹੁਣ ਤੱਕ ਕਰੋਨਾਵਾਇਰਸ ਦੌਰਾਨ 38626 ਵਿਅਕਤੀਆਂ ਦੇ ਚਲਾਨ ਕੀਤੇ ਹਨ ਤੇ 170000 ਲੋਕਾਂ ਨੂੰ ਸੜਕਾਂ ’ਤੇ ਮੀਟਿੰਗਾਂ ਕਰਕੇ ਕਰੋਨਾਵਾਇਰਸ ਬਾਰੇ ਜਾਗਰੂਕ ਕੀਤਾ ਹੈ। ਪੁਲੀਸ ਹੈਡਕੁਆਟਰ ਦੇ ਡਿਪਟੀ ਕਮਿਸ਼ਨਰ ਡਾ: ਅਰਪਿਤ ਜੈਨ ਨੇ ਕਿਹਾ ਕਿ ਕਰੋਨਾਵਾਇਰਸ ਠੰਢ ਤੇ ਵੱਧ ਰਹੇ ਪ੍ਰਦੂਸ਼ਣ ਕਾਰਨ ਪਹਿਲਾਂ ਨਾਲੋਂ ਵਧੇਰੇ ਖ਼ਤਰਨਾਕ ਸਾਬਤ ਹੋ ਸਕਦਾ ਹੈ। ਪੁਲੀਸ ਹਰ ਰੋਜ਼ ਚਲਾਨ ਕੱਟ ਰਹੀ ਹੈ ਤੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਪੁਲੀਸ/ ਟ੍ਰੈਫਿਕ ਪੁਲੀਸ ਹਰ ਰੋਜ਼ ਬਾਜ਼ਾਰ, ਦੁਕਾਨ, ਗਲੀ, ਗਲੀ, ਚੌਰਾਹੇ, ਸੜਕ ਤੇ ਪਾਰਕ ਆਦਿ ਥਾਵਾਂ ’ਤੇ ਮਾਸਕ ਵੰਡ ਰਹੀ ਹੈ।


Related Articles

Leave a Reply

Your email address will not be published. Required fields are marked *

Back to top button

Adblock Detected

Please Help us for Good Content. Disable your Adblocker.