ਬੋਪਾਰਾਏ ਦੇ ਨੌਜਵਾਨ ਦੀ ਅਮਰੀਕਾ ’ਚ ਮੌਤ


ਪੱਤਰ ਪ੍ਰੇਰਕ
ਭੁਲੱਥ, 19 ਅਗਸਤ

ਪਿੰਡ ਬੋਪਾਰਾਏ ਦੇ ਸਰਪੰਚ ਮਨਜੀਤ ਸਿੰਘ ਦੇ ਇੱਕਲੌਤੇ ਪੁੱਤਰ ਦੀ ਅਮਰੀਕਾ ਵਿੱਚ ਇੱਕ ਹਾਦਸੇ ਵਿੱਚ ਮੌਤ ਹੋ ਗਈ। ਇਸ ਸਬੰਧੀ ਸਰਪੰਚ ਦੇ ਦੋਸਤ ਜ਼ੋਰਾਵਰ ਸਿੰਘ ਸੋਨੀ ਨੇ ਦੱਸਿਆ ਕਿ ਮਨਜੀਤ ਸਿੰਘ ਨੇ ਕਰੀਬ ਚਾਰ ਸਾਲ ਪਹਿਲਾਂ ਆਪਣੇ ਪੁੱਤਰ ਵਰਿੰਦਰ ਸਿੰਘ ਨੂੰ ਰੁਜ਼ਗਾਰ ਵਾਸਤੇ ਅਮਰੀਕਾ ਭੇਜਿਆ ਸੀ। ਅਮਰੀਕਾ ਦੇ ਯੂਬਾ ਸ਼ਹਿਰ ਵਿੱਚ ਉਹ ਖੇਤੀਬਾੜੀ ਦਾ ਕੰਮ ਕਰਦਾ ਸੀ। ਉਹ ਕੱਲ੍ਹ ਕੰਮ ਕਰ ਕੇ ਟਰੈਕਟਰ ਅੱਗੇ ਹੀ ਸੌਂ ਗਿਆ। ਇਸ ਦੌਰਾਨ ਕਿਸੇ ਵਿਅਕਤੀ ਨੇ ਟਰੈਕਟਰ ਚਲਾ ਦਿੱਤਾ ‌ਜਿਸ ਕਾਰਨ ਟਰੈਕਟਰ ਦਾ ਟਾਇਰ ਉਸ ਦੇ ਸਿਰ ਉੱਪਰੋਂ ਲੰਘ ਗਿਆ ਜਿਸ ਕਾਰਨ ਵਰਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ। 


Leave a Reply