ਪੰਜਾਬੀ

ਭਗਤ ਨਾਮਦੇਵ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਪੱਤਰ ਪ੍ਰੇਰਕ

ਕਾਲਾਂਵਾਲੀ, 22 ਨਵੰਬਰ

ਭਗਤ ਨਾਮਦੇਵ ਟਾਂਕ ਕਸ਼ਤਰੀ ਸਭਾ ਵੱਲੋਂ ਭਗਤ ਨਾਮਦੇਵ ਦੇ 750ਵੇਂ ਪ੍ਰਕਾਸ਼ ਉਤਸਵ ਮੌਕੇ ਸੁਖਚੈਨ ਰੋਡ ’ਤੇ ਉਸਾਰੀ ਅਧੀਨ ਧਰਮਸ਼ਾਲਾ ਵਿੱਚ ਜ਼ਿਲ੍ਹਾ ਰੈੱਡਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਾਇਆ ਗਿਆ। ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਸਮਾਜ ਸੇਵਕ ਡਾ. ਗੁਰਸ਼ਰਨਦੀਪ ਪੁਰੀ ਨੇ ਕੀਤਾ। ਕਰੋਨਾ ਕਾਰਨ ਸਭਾ ਵੱਲੋਂ ਇਸ ਵਾਰ ਵੀ ਅਖੰਡ ਪਾਠ ਦਾ ਭੋਗ ਸਭਾ ਦੇ ਮੈਂਬਰ ਦੇ ਨਿਵਾਸ ’ਤੇ ਪਾਇਆ ਗਿਆ। ਸਭਾ ਦੇ ਬੁਲਾਰੇ ਗੁਰਪ੍ਰੀਤ ਸਿੰਘ ਰਤਨ ਨੇ ਦੱਸਿਆ ਕਿ ਕੈਂਪ ਵਿੱਚ 62 ਲੋਕਾਂ ਨੇ ਖ਼ੂਨਦਾਨ ਕੀਤਾ। ਕੈਂਪ ਵਿੱਚ ਮਾਸਟਰ ਸੁਰਿੰਦਰ ਕੁਮਾਰ ਨੇ 40ਵੀਂ ਵਾਰ ਖ਼ੂਨਦਾਨ ਕੀਤਾ। ਸਭਾ ਵੱਲੋਂ ਸਾਰੇ ਖ਼ੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਸ਼ਹਿਣਾ (ਪੱਤਰ ਪ੍ਰੇਰਕ): ਇਥੇ ਸਮੂਹ ਦਰਜੀ ਸਿੰਘ ਭਾਈਚਾਰੇ ਵੱਲੋਂ ਭਗਤ ਨਾਮਦੇਵ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਸਬੰਧੀ ਅਖੰਡ ਪਾਠ ਲੱਖਾ ਸਿੰਘ ਜੱਸਲ ਦੇ ਵਿੱਚ ਕਰਵਾਇਆ, ਜਿਸ ਦਾ ਭੋਗ ਪਾਏ ਜਾਣ ਉਪਰੰਤ ਗੁਰੂ ਦਾ ਲੰਗਰ ਵਰਤਾਇਆ। ਪਾਠ ਦੇ ਭੋਗ ਮੌਕੇ ਗ੍ਰਾਮ ਪੰਚਾਇਤ, ਸਰਪੰਚ ਕਲਕੱਤਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਬਾਡੀ ਬਿਲਡਰਜ਼ ਆਦਿ ਹਾਜ਼ਰ ਸਨ। ਇਸ ਦੌਰਾਨ ਭਗਤ ਨਾਮਦੇਵ ਕਮੇਟੀ ਸ਼ਹਿਣਾ ਦੇ ਪ੍ਰਧਾਨ ਅਵਤਾਰ ਸਿੰਘ ਨੇ ਸੰਗਤ ਦਾ ਧੰਨਵਾਦ ਕੀਤਾ। 


Related Articles

Leave a Reply

Your email address will not be published. Required fields are marked *

Back to top button

Adblock Detected

Please Help us for Good Content. Disable your Adblocker.