ਮਨਾਲੀ ਤੋਂ ਪਰਤ ਰਹੀ ਟੂਰਿਸਟ ਬੱਸ ਪਲਟੀ: 15-20 ਵਿਦਿਆਰਥੀ ਜ਼ਖ਼ਮੀ

ਬੀਐੱਸ ਚਾਨਾ

ਕੀਰਤਪੁਰ ਸਾਹਿਬ, 2 ਜਨਵਰੀ

ਇਥੋਂ ਨਜ਼ਦੀਕੀ ਹਿਮਾਚਲ ਪ੍ਰਦੇਸ਼ ਦੇ ਗਰਾ ਮੋੜਾ ਵਿਖੇ ਅੱਜ ਸਵੇਰੇ ਵਿਦਿਆਰਥੀਆਂ ਨਾਲ ਭਰੀ ਟੂਰਿਸਟ ਬੱਸ ਪਲਟਣ ਕਾਰਨ 15-20 ਵਿਦਿਆਰਥੀਆਂ  ਜ਼ਖ਼ਮੀ ਹੋ ਗਏ। ਬੱਸ ਵਿਚ ਸਵਾਰ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਮੁੰਬਈ ਤੋਂ ਟੂਰ ਲਈ ਹਿਮਾਚਲ ਦੇ ਮਨਾਲੀ ਗਏ ਸਨ ਅਤੇ ਵਾਪਸ ਦੋ ਬੱਸਾਂ ਵਿੱਚ ਸਵਾਰ 80 ਵਿਦਿਆਰਥੀ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਬੱਸ ਗਰਾਮੌੜਾ ਦੇ ਨਜ਼ਦੀਕ ਪਹੁੰਚੀ ਤਾਂ ਇਕ ਬੱਸ ਪਲਟ ਗਈ, ਜਿਸ ਨਾਲ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ।ਹ ਉਨ੍ਹਾਂ ਨੂੰ ਸਥਾਨਕ ਲੋਕਾਂ ਅਤੇ ਮੁਢਲੇ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੀਆਂ ਐਂਬੂਲੈਂਸਾਂ ਰਾਹੀਂ ਕੀਰਤਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਲਿਆਂਦਾ ਗਿਆ।

Leave a Reply