ਪੰਜਾਬੀ

ਰਾਜੌਰੀ ’ਚ ਗੋਲੀਬੰਦੀ ਦੀ ਉਲੰਘਣਾ, ਭਾਰਤੀ ਜਵਾਨ ਸ਼ਹੀਦ, ਦੂਜਾ ਜ਼ਖ਼ਮੀ

ਜੰਮੂ, 21 ਨਵੰਬਰ

ਜੰਮੂ ਤੇ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਪਾਕਿਸਤਾਨੀ ਫੌਜ ਵੱਲੋਂ ਕੰਟਰੋਲ ਰੇਖਾ ਦੇ ਨਾਲ ਮੂਹਰਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਫਾਇਰਿੰਗ ਵਿੱਚ ਭਾਰਤੀ ਫੌਜ ਦਾ ਜਵਾਨ ਸ਼ਹੀਦ ਤੇ ਦੂਜਾ ਜ਼ਖ਼ਮੀ ਹੋ ਗਿਆ। ਰੱਖਿਆ ਮੰਤਰਾਲੇ ਦੇ ਤਰਜਮਾਨ ਕਰਨਲ ਦੇੇਵੇਂਦਰ ਆਨੰਦ ਨੇ ਕਿਹਾ ਕਿ ਪਾਕਿਸਤਾਨ ਨੇ ਨੌਸ਼ਹਿਰਾ ਸੈਕਟਰ ਦੇ ਲਾਮ ਖੇਤਰ ਵਿੱਚ ਅੱਜ ਵੱਡੇ ਤੜਕੇ ਇਕ ਵਜੇ ਦੇ ਕਰੀਬ ਬਿਨਾਂ ਭੜਕਾਹਟ ਤੋਂ ਫਾਇਰਿੰਗ ਕੀਤੀ, ਜਿਸ ਵਿੱਚ ਭਾਰਤੀ ਫੌਜ ’ਚ ਹਵਲਦਾਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੇ ਮਗਰੋਂ ਦਮ ਤੋੜ ਦਿੱਤਾ। ਸ਼ਹੀਦ ਜਵਾਨ ਦੀ ਪਛਾਣ ਹਵਲਦਾਰ ਪਾਟਿਲ ਸੰਗਰਾਮ ਸ਼ੇਖਰ ਵਾਸੀ ਕੋਲ੍ਹਾਪੁਰ (ਮਹਾਰਾਸ਼ਟਰ) ਵਜੋਂ ਹੋਈ ਹੈ। ਉਧਰ ਜ਼ਖ਼ਮੀ ਜਵਾਨ ਨਾਇਕ ਰੈਂਕ ਦਾ ਹੈ, ਜਿਸ ਨੂੰ ਰਾਜੌਰੀ ਦੇ ਫੌਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਤਰਜਮਾਨ ਨੇ ਕਿਹਾ ਕਿ ਭਾਰਤੀ ਫੌਜਾਂ ਨੇ ਪਾਕਿਸਤਾਨ ਦੀ ਇਸ ਹਿਮਾਕਤ ਦਾ ਮੂੰਹ ਤੋੜ ਜਵਾਬ ਦਿੱਤਾ। -ਪੀਟੀਆਈ


Related Articles

Leave a Reply

Your email address will not be published. Required fields are marked *

Back to top button

Adblock Detected

Please Help us for Good Content. Disable your Adblocker.