ਪੰਜਾਬੀ

ਰੇਲ ਇੰਜਣ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਬਸੀ ਪਠਾਣਾਂ/ਫਤਹਿਗੜ੍ਹ ਸਾਹਿਬ, 21 ਨਵੰਬਰ

ਹੈੱਡਫੋਨ ਲਗਾ ਕੇ ਰੇਲਵੇ ਲਾਈਨ ਪਾਰ ਕਰ ਰਹੇ 26 ਸਾਲਾਂ ਦੇ ਨੌਜਵਾਨ ਦੀ ਰੇਲ ਇੰਜਣ ਹੇਠ ਆਉਣ ਕਾਰਨ ਅੱਜ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਰਾਏਪੁਰ ਗੁੱਜਰਾਂ ਦਾ ਵਸਨੀਕ ਕੁਲਵਿੰਦਰ ਸਿੰਘ ਘਰ ਤੋਂ ਸਾਮਾਨ ਖਰੀਦਣ ਲਈ ਬਾਜ਼ਾਰ ਗਿਆ ਸੀ। ਜਦੋਂ ਉਹ ਸਰਹਿੰਦ ਜੰਕਸ਼ਨ ਨਜ਼ਦੀਕ ਬ੍ਰਾਹਮਣਮਾਜਰਾ ਵਾਲੀ ਸਾਈਡ ਤੋਂ ਹੈੱਡਫੋਨ ਲਗਾ ਕੇ ਮੋਬਾਈਲ ਫੋਨ ’ਤੇ ਗੀਤ ਸੁਣਦਾ ਹੋਇਆ ਰੇਲਵੇ ਲਾਈਨ ਪਾਰ ਕਰ ਰਿਹਾ ਸੀ ਤਾਂ ਊਹ ਰੇਲਵੇ ਇੰਜਣ ਦੀ ਲਪੇਟ ’ਚ ਆ ਗਿਆ।

ਚਸ਼ਮਦੀਦਾਂ ਅਨੁਸਾਰ ਰੇਲ ਇੰਜਨ ਦੇ ਡਰਾਈਵਰ ਵੱਲੋਂ ਹਾਰਨ ਵੀ ਵਜਾਇਆ ਗਿਆ ਪਰ ਕੁਲਵਿੰਦਰ ਨੂੰ ਸੁਣਾਈ ਨਹੀਂ ਦਿੱਤਾ। ਊਸ ਦੇ ਭਰਾ ਜੋਗਾ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਲਹਿਰਾਗਾਗਾ ਦੇ ਇਕ ਪਲਾਂਟ ’ਚ ਅਪਰੇਟਰ ਵਜੋਂ ਨੌਕਰੀ ਕਰਦਾ ਸੀ ਤੇ ਤਿਉਹਾਰਾਂ ਕਾਰਨ ਛੁੱਟੀ ਲੈ ਕੇ ਘਰ ਆਇਆ ਹੋਇਆ ਸੀ। ਉਸ ਨੇ ਦੱਸਿਆ ਕਿ ਉਹ ਖੁਦ ਹਿਮਾਚਲ ਪ੍ਰਦੇਸ਼ ’ਚ ਕੰਮ ਦੇ ਸਿਲਸਿਲੇ ’ਚ ਗਿਆ ਹੋਇਆ ਸੀ ਤੇ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਊਸ ਦੀ ਕੁਲਵਿੰਦਰ ਨਾਲ ਫੋਨ ’ਤੇ ਗੱਲਬਾਤ ਵੀ ਹੋਈ ਸੀ। ਇਸ ਉਪਰੰਤ ਕੁਲਵਿੰਦਰ ਖਰੀਦਦਾਰੀ ਕਰਨ ਲਈ ਬਾਜ਼ਾਰ ਚਲਾ ਗਿਆ ਸੀ ਤੇ ਹਾਦਸਾ ਵਾਪਰ ਗਿਆ।

ਕਾਰ ਦੀ ਲਪੇਟ ’ਚ ਆਊਣ ਕਾਰਨ ਨੌਜਵਾਨ ਹਲਾਕ

ਲਾਲੜੂ (ਸਰਬਜੀਤ ਸਿੰਘ ਭੱਟੀ): ਅੰਬਾਲਾ-ਚੰਡੀਗੜ੍ਹ ਸੜਕ ’ਤੇ ਪਿੰਡ ਸਰਸੀਨੀ ਨੇੜੇ ਸਾਈਕਲ ’ਤੇ ਸਵਾਰ ਹੋ ਕੇ ਫੈਕਟਰੀ ਜਾ ਰਿਹਾ 25 ਸਾਲਾਂ ਦਾ ਨੌਜਵਾਨ ਤੇਜ਼ ਰਫਤਾਰ ਕਾਰ ਦੀ ਲਪੇਟ ਵਿੱਚ ਆ ਗਿਆ ਜਿਸ ਕਾਰਨ ਊਸ ਦੀ ਮੌਤ ਹੋ ਗਈ। ਪੁਲੀਸ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਊਸ ਨੂੰ ਗ੍ਰਿਫਤਾਰ ਕਰ ਲਿਆ ਹੈ। ਹੌਲਦਾਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸੁਨੀਲ ਕੁਮਾਰ ਪੁੱਤਰ ਰਾਮ ਚੰਦਰ ਵਾਸੀ ਬਲਦੇਵ ਨਗਰ ਅੰਬਾਲਾ ਸ਼ਹਿਰ ਸਰਸੀਨੀ ਨੇੜੇ ਟੀਸੀ ਫੈਕਟਰੀ ਵਿੱਚ ਡਿਊਟੀ ’ਤੇ ਜਾ ਰਿਹਾ ਸੀ। ਚੰਡੀਗੜ੍ਹ ਢਾਬੇ ਨੇੜੇ ਊਹ ਕਾਰ ਦੀ ਲਪੇਟ ਵਿੱਚ ਆ ਕੇ ਗੰਭੀਰ ਫੱਟੜ ਹੋ ਗਿਆ। ਊਸ ਨੂੰ ਸਿਵਲ ਹਸਪਤਾਲ ਡੇਰਾਬਸੀ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿੱਚ ਊਸ ਦੀ ਮੌਤ ਹੋ ਗਈ। ਪੁਲੀਸ ਨੇ ਊਸ ਦੇ ਭਰਾ ਅਨੀਲ ਕੁਮਾਰ ਦੇ ਬਿਆਨ ’ਤੇ ਕਾਰ ਡਰਾਈਵਰ ਅਮਿਤ ਕੁਮਾਰ ਵਾਸੀ ਦਿੱਲੀ ਖਿਲਾਫ ਕੇਸ ਦਰਜ ਕਰ ਲਿਆ ਹੈ।


Related Articles

Leave a Reply

Your email address will not be published. Required fields are marked *

Back to top button

Adblock Detected

Please Help us for Good Content. Disable your Adblocker.