ਪੰਜਾਬੀ

ਵਾਤਾਵਰਨ ਤਬਦੀਲੀ ਖ਼ਿਲਾਫ਼ ਲੜਾਈ ਇਕਜੁੱਟ ਹੋ ਕੇ ਲੜਨ ਦੀ ਲੋੜ: ਮੋਦੀ

ਨਵੀਂ ਦਿੱਲੀ/ਰਿਆਧ, 22 ਨਵੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵਾਤਾਵਰਨ ਤਬਦੀਲੀ ਖਿਲਾਫ਼ ਲੜਾਈ ਵੱਖ-ਵੱਖ ਹੋ ਕੇ ਨਹੀਂ ਬਲਕਿ ਇਕਜੁੱਟ ਹੋ ਕੇ ਸਮੁੱਚੇ ਰੂਪ ਵਿੱਚ ਲੜੀ ਜਾਣੀ ਚਾਹੀਦੀ ਹੈ। ‘ਗ੍ਰਹਿ ਦੀ ਸੁਰੱਖਿਆ’ ਵਿਸ਼ੇ ’ਤੇ ਜੀ20 ਸਮਾਗਮ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਵਿਕਾਸਸ਼ੀਲ ਮੁਲਕਾਂ ਨੂੰ ਤਕਨਾਲੋਜੀ ਤੇ ਵਿੱਤੀ ਹਮਾਇਤ ਹੋਵੇ ਤਾਂ ਕੁੱਲ ਆਲਮ ਤੇਜ਼ੀ ਨਾਲ ਵਧ ਫੁੱਲ ਸਕਦਾ ਹੈ। ਉਨ੍ਹਾਂ ਕਿਹਾ ਕਿ ਨਾਗਰਿਕਾਂ ਤੇ ਅਰਥਚਾਰੇ ਨੂੰ ਮਹਾਮਾਰੀ ਤੋਂ ਬਚਾਉਣ ਦੇ ਨਾਲ ਵਾਤਾਵਰਨ ਤਬਦੀਲੀ ਖ਼ਿਲਾਫ਼ ਲੜਾਈ ਵਿੱਚ ਧਿਆਨ ਲਾਉਣਾ ਵੀ ਓਨਾ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਘੱਟ ਕਾਰਬਨ ਤੇ ਵਾਤਾਵਰਨ ਲਈ ਢੁੱਕਵੀਆਂ ਵਿਕਾਸ ਪ੍ਰਕਿਰਿਆਵਾਂ ਨੂੰ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾ ਸਿਰਫ਼ ਪੈਰਿਸ ਸਮਝੌਤੇ ਦੇ ਟੀਚਿਆਂ ਨੂੰ ਪੂਰਾ ਕਰ ਰਿਹੈ, ਬਲਕਿ ਇਨ੍ਹਾਂ ਤੋਂ ਅੱਗੇ ਨਿਕਲ ਗਿਆ ਹੈ। -ਪੀਟੀਆਈ


Related Articles

Leave a Reply

Your email address will not be published. Required fields are marked *

Back to top button

Adblock Detected

Please Help us for Good Content. Disable your Adblocker.