ਵਿਸ਼ਵ ਬੈੱਡਮਿੰਟਨ ਚੈਂਪੀਅਨਸ਼ਿਪ: ਕਿਦਾਂਬੀ ਸ੍ਰੀਕਾਂਤ ਨੇ ਚਾਂਦੀ ਦਾ ਤਗਮਾ ਜਿੱਤਿਆ

ਹੁਏਲਵਾ (ਸਪੇਨ): ਭਾਰਤ ਦੇ ਬੈੱਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਵਿਸ਼ਵ ਬੈੱਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ਾਂ ਦੇ ਸਿੰਗਲਜ਼ ਫਾਈਨਲ ਮੁਕਾਬਲੇ ਵਿੱਚ ਐਤਵਾਰ ਨੂੰ ਇਥੇ ਸਿੰਗਾਪੁਰ ਦੇ ਲੋਹ ਕੀਨ ਯੂ ਤੋਂ ਸਿੱਧੀ ਗੇਮ ਵਿੱਚ ਹਾਰਨ ਮਗਰੋਂ ਚਾਂਦੀ ਦਾ ਤਗਮਾ ਜਿੱਤਿਆ ਹੈ। 43 ਮਿੰਟ ਚਲੇ ਮੁਕਾਬਲੇ ਵਿੱਚ ਸ੍ਰੀਕਾਂਤ 15-21, 20-22 ਨਾਲ ਹਾਰ ਗਿਆ। ਵਿਸ਼ਵ ਦਾ ਸਾਬਕਾ ਨੰਬਰ ਇਕ ਖਿਡਾਰੀ ਸ੍ਰੀਕਾਂਤ ਪਹਿਲੀ ਗੇਮ ਵਿੱਚ 9-3 ਨਾਲ ਅੱਗੇ ਸੀ ਪਰ ਸਿੰਗਾਪੁਰ ਦੇ ਖਿਡਾਰੀ ਨੇ ਚੰਗੀ ਵਾਪਸੀ ਕੀਤੀ ਤੇ ਸ੍ਰੀਕਾਂਤ ਨੇ ਪਹਿਲੀ ਗੇਮ 16 ਮਿੰਟਾਂ ਵਿੱਚ ਹੀ ਗੁਆ ਦਿੱਤੀ। ਉਸ ਨੇ ਦੂਸਰੀ ਗੇਮ ਵਿੱਚ ਕਾਫੀ ਸੰਘਰਸ਼ ਕੀਤਾ ਪਰ ਲੋਹ ਕੀਨ ਯੂ ਆਪਣੇ ਦਮਦਾਰ ਪ੍ਰਦਰਸ਼ਨ ਕਾਰਨ ਜੇਤੂ ਰਿਹਾ। -ਪੀਟੀਆਈ

Leave a Reply