ਸ਼ਖ਼ਸ ਨੇ ਹਨੀਮੂਨ ‘ਤੇ ਦੋਸਤਾਂ ਨੂੰ ਵੀ ਦੇ ਦਿੱਤਾ ਨਾਲ ਜਾਣ ਦਾ ਸੱਦਾ! ਜਾਣੋ ਫਿਰ ਅਗਲਾ ਕਾਰਾ


Couples on Honeymoon: ਨਵ-ਵਿਆਹੇ ਜੋੜੇ (Newly-wed Couple) ਲਈ ਹਨੀਮੂਨ (Couples on Honeymoon) ਦਾ ਮਤਲਬ ਸਿਰਫ਼ ਨਵੀਂ ਜਗ੍ਹਾ ਦੀ ਯਾਤਰਾ ਕਰਨਾ ਨਹੀਂ, ਸਗੋਂ ਇਹ ਉਹ ਸਮਾਂ ਹੁੰਦਾ ਹੈ ਜਦੋਂ ਜੋੜਾ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝਣ ਲੱਗਦਾ ਹਨ। ਇਕੱਠੇ ਸਮਾਂ ਬਤੀਤ ਕਰਦੇ ਹਨ ਤੇ ਸਿਰਫ਼ ਸਰੀਰਕ ਤੌਰ ‘ਤੇ ਹੀ ਨਹੀਂ, ਸਗੋਂ ਮਾਨਸਿਕ ਤੌਰ ‘ਤੇ ਵੀ ਇੱਕ-ਦੂਜੇ ਦੇ ਨੇੜੇ ਆ ਜਾਂਦੇ ਹਨ।

ਇਸ ਲਈ ਹਨੀਮੂਨ ਮੌਕੇ ਪਰਿਵਾਰ ਜਾਂ ਹੋਰ ਲੋਕ ਇਕੱਠੇ ਨਹੀਂ ਜਾਂਦੇ, ਦੋਵੇਂ ਖੁਦ ਇੱਕ ਦੂਜੇ ਦੇ ਸਾਥੀ ਬਣ ਕੇ ਸਫ਼ਰ ਕਰਦੇ ਹਨ ਪਰ ਇਕ ਸ਼ਖ਼ਸ ਨੇ ਆਪਣੇ ਹਨੀਮੂਨ ਤੋਂ ਪਹਿਲਾਂ ਦੋਸਤਾਂ ਨੂੰ ਉਸ ਦੇ ਨਾਲ ਜਾਣ ਲਈ ਸੱਦਾ (Man Invited Friends on Honeymoon) ਦੇ ਦਿੱਤਾ।

ਸੋਸ਼ਲ ਮੀਡੀਆ ਸਾਈਟ ਰੇਡਿਟ ‘ਤੇ ਹਾਲ ਹੀ ‘ਚ ਇੱਕ ਸ਼ਖ਼ਸ ਨੇ ਬਹੁਤ ਹੀ ਅਜੀਬ ਗੱਲ ਦੱਸੀ, ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਟ੍ਰੋਲ (Man trolled for inviting friends on honeymoon) ਕਰਨਾ ਸ਼ੁਰੂ ਕਰ ਦਿੱਤਾ। ਸ਼ਖ਼ਸ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 7 ਮਹੀਨੇ ਬਾਕੀ ਸਨ, ਜਦੋਂ ਉਹ ਤੇ ਉਸ ਦੀ ਹੋਣ ਵਾਲੀ ਪਤਨੀ ਨੇ ਹਨੀਮੂਨ ‘ਤੇ ਜਾਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ।

ਦੋਵਾਂ ਨੇ ਸਿਟੀ ਪਲਾਨ (Best Places for Honeymoon) ਕੀਤਾ ਤੇ ਫਿਰ ਸ਼ਖ਼ਸ ਨੇ ਇਸ ਬਾਰੇ ਆਪਣੇ ਦੋਸਤਾਂ ਨੂੰ ਦੱਸਿਆ। ਜਦੋਂ ਦੋਸਤਾਂ ਨੂੰ ਪਤਾ ਲੱਗਾ ਕਿ ਉਹ ਕਾਫੀ ਸਮਾਂ ਪਹਿਲਾਂ ਇਕੱਠੇ ਹਨੀਮੂਨ ਪਲੇਸ ‘ਤੇ ਜਾਣ ਦੀ ਯੋਜਨਾ ਬਣਾ ਰਹੇ ਸਨ ਤਾਂ ਉਹ ਵੀ ਉਤਸ਼ਾਹਿਤ ਹੋ ਗਏ ਤੇ ਉਨ੍ਹਾਂ ਨੇ ਇੱਛਾ ਪ੍ਰਗਟਾਈ ਕਿ ਜੇਕਰ ਉਹ ਵੀ ਉਨ੍ਹਾਂ ਨਾਲ ਜਾਂਦੇ ਤਾਂ ਬਹੁਤ ਮਜ਼ਾ ਆਉਂਦਾ।

ਸ਼ਖ਼ਸ ਨਾਲ ਨਾਰਾਜ਼ ਹੋ ਗਈ ਮੰਗੇਤਰ
ਦੋਸਤਾਂ ਦੀ ਇਹ ਗੱਲ ਉਸ ਸ਼ਖ਼ਸ ਦੇ ਦਿਲ ‘ਚ ਬੈਠ ਗਈ ਤੇ ਉਨ੍ਹਾਂ ਨੂੰ ਆਪਣੇ ਨਾਲ ਜਾਣ ਦਾ ਸੱਦਾ (Groom Invited Friends on Honeymoon trip) ਦੇ ਦਿੱਤਾ। ਬਾਅਦ ‘ਚ ਜਦੋਂ ਉਸ ਨੇ ਇਹ ਗੱਲ ਆਪਣੀ ਮੰਗੇਤਰ ਨੂੰ ਦੱਸੀ ਤਾਂ ਉਹ ਗੁੱਸੇ (Bride Angry after groom invited friends on honeymoon) ‘ਚ ਆ ਗਈ। ਨਾਰਾਜ਼ਗੀ ਜ਼ਾਹਰ ਕਰਦਿਆਂ ਉਸ ਨੇ ਆਪਣੇ ਹੋਣ ਵਾਲੇ ਪਤੀ ਨੂੰ ਮੂਰਖ ਵੀ ਕਿਹਾ।

ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਸ਼ਖ਼ਸ ਨੇ ਉਸ ਨੂੰ ਕਾਫੀ ਮਨਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਇਹ ਵੀ ਕਿਹਾ ਕਿ ਉਹ ਆਪਣੇ ਵੀ ਦੋਸਤਾਂ ਨੂੰ ਨਾਲ ਲੈ ਕੇ ਚੱਲੇ ਤੇ ਇਹ ਯਾਤਰਾ ਯਾਦਗਾਰ ਬਣ ਜਾਵੇਗੀ ਪਰ ਮੰਗੇਤਰ ਨੇ ਉਸ ਦੀ ਗੱਲ ਨਾ ਮੰਨੀ।

ਲੋਕਾਂ ਨੇ ਸ਼ਖ਼ਸ ਨੂੰ ਕੀਤਾ ਟ੍ਰੋਲ
ਸ਼ਖ਼ਸ ਨੇ ਇਹ ਗੱਲ ਰੇਡਿਟ ‘ਤੇ ਇਹ ਸੋਚ ਕੇ ਸ਼ੇਅਰ ਕੀਤੀ ਕਿ ਲੋਕ ਉਸ ਨੂੰ ਸਲਾਹ ਦੇਣਗੇ ਕਿ ਉਸ ਦੀ ਮੰਗੇਤਰ ਨੂੰ ਕਿਵੇਂ ਮਨਾਉਣਾ ਹੈ, ਪਰ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਬਹੁਤੇ ਲੋਕਾਂ ਨੇ ਉਸ ਨੂੰ ਮੂਰਖ ਦੱਸਿਆ। ਇਕ ਵਿਅਕਤੀ ਨੇ ਕਿਹਾ ਕਿ ਹਨੀਮੂਨ ਅਤੇ ਬੁਆਏਜ਼ ਟ੍ਰਿਪ ‘ਚ ਫ਼ਰਕ ਹੁੰਦਾ ਹੈ।

ਉੱਥੇ ਹੀ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਕੋਈ ਵਿਅਕਤੀ ਮੰਗੇਤਰ ਨਾਲ ਚਰਚਾ ਕੀਤੇ ਬਗੈਰ ਦੋਸਤਾਂ ਨੂੰ ਹਨੀਮੂਨ ਵਰਗੀ ਯਾਤਰਾ ‘ਤੇ ਲਿਜਾਣ ਲਈ ਕਿਵੇਂ ਤਿਆਰ ਹੋ ਸਕਦਾ ਹੈ? ਇਕ ਹੋਰ ਵਿਅਕਤੀ ਨੇ ਕਿਹਾ ਕਿ ਹਨੀਮੂਨ ਪਾਰਟਨਰ ਨੂੰ ਜਾਣਨ ਲਈ ਹੁੰਦਾ ਹੈ ਨਾ ਕਿ ਦੋਸਤਾਂ ਨਾਲ ਮਸਤੀ ਕਰਨ ਲਈ।

 

Leave a Reply