ਸਰਹੱਦ ਤੋਂ ਪਾਕਿਸਤਾਨੀ ਨੌਜਵਾਨ ਕਾਬੂ

ਅਜਨਾਲਾ: ਭਾਰਤ-ਪਾਕਿਸਤਾਨ ਸਰਹੱਦ ’ਤੇ ਬੀਐੱਸਐੱਫ ਦੀ ਚੌਂਕੀ ਸਹਾਰਨ ਵਿਖੇ ਜਵਾਨਾਂ ਨੇ ਬੀਤੀ ਰਾਤ ਇੱਕ ਪਾਕਿਸਤਾਨੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਪਛਾਣ ਜੁਲਕਰਾਨ ਸਿਕੰਦਰ ਪੁੱਤਰ ਜਫਰ ਇਕਬਾਲ ਵਾਸੀ ਜ਼ਿਲ੍ਹਾ ਮੰਡੀ ਬਹਾਵਲਦੀਨ ਵਜੋਂ ਹੋਈ। ਨੌਜਵਾਨ ਨੂੰ ਰਮਦਾਸ ਦੀ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ

Leave a Reply