ਹਾਕੀ ਕੱਪ: ਸੁਰਜੀਤ ਅਕੈਡਮੀ ਵੱਲੋਂ ਝਾਰਖੰਡ ਦੀ ਟੀਮ ਨੂੰ ਮਾਤ

ਪੱਤਰ ਪ੍ਰੇਰਕ

ਨਵੀਂ ਦਿੱਲੀ, 18 ਦਸੰਬਰ

ਇੱਥੋਂ ਦੇ ਸ਼ਿਵਾਜੀ ਸਟੇਡੀਅਮ ਵਿੱਚ ਚੱਲ ਰਹੇ ਸਬ-ਜੂਨੀਅਰ ਹਾਕੀ ਕੱਪ ਮੁਕਾਬਲਿਆਂ ਦੌਰਾਨ ਸੁਰਜੀਤ ਹਾਕੀ ਅਕੈਡਮੀ ਨੇ ਝਾਰਖੰਡ ਦੀ ਸੇਮਢੀਗਾ ਦੀ ਟੀਮ ਨੂੰ 5-1 ਨਾਲ ਮਾਤ ਦਿੱਤੀ ਜਦੋਂ ਕਿ ਐੱਨਸੀਸੀ ਦੀ ਟੀਮ ਨੇ ਦਿੱਲੀ ਦੀ ਘੁੰਮਣਹੇਡਾ ਦੀ ਟੀਮ ਨੂੰ 6-0 ਨਾਲ ਹਰਾਇਆ।

ਟੀਮ ਨੇ ਦੂਜੇ ਕੁਆਰਟਰ ਵਿੱਚ ਇੱਕ ਗੋਲ ਕੀਤਾ ਜਦੋਂ ਕਿ ਤੀਜੇ ਕੁਆਰਟਰ ਵਿੱਚ 3 ਤੇ ਚੌਥੇ ਵਿੱਚ ਵੀ 2 ਗੋਲ ਦਾਗ਼ੇ। ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ਦੇ ਖਿਡਾਰੀਆਂ ਨੇ ਪਹਿਲੇ ਕੁਆਰਟਰ ਵਿੱਚ ਇੱਕ ਗੋਲ ਕੀਤਾ ਤੇ ਤੀਜੇ ਕੁਆਰਟਰ ਵਿੱਚ 1 ਤੇ ਚੌਥੇ ਵਿੱਚ 3 ਗੋਲ ਕਰ ਦਿੱਤੇ। ਵਿਰੋਧੀ ਟੀਮ ਇੱਕ ਹੀ ਗੋਲ ਕਰ ਸਕੀ।

ਭਲਕੇ ਨਵਲ ਟਾਟਾ ਦੀ ਟੀਮ ਦਾ ਮੁਕਾਬਲਾ ਪਟਿਆਲਾ ਦੀ ਰਿਤੂ ਰਾਣੀ ਅਕੈਡਮੀ ਦੀ ਟੀਮ ਨਾਲ ਅਤੇ ਸਰਕਾਰੀ ਮਾਡਲ ਸਕੂਲ ਚੰਡੀਗੜ੍ਹ ਸੈਕਟਰ-42 ਦੀ ਟੀਮ ਦਾ ਮੁਕਾਬਲਾ ਉੜੀਸਾ ਦੀ ਟੀਮ ਨਾਲ ਹੋਵੇਗਾ। 

Leave a Reply