PSPCL Recruitment 2024: ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਲਈ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਸਹਾਇਕ ਸਬ ਸਟੇਸ਼ਨ ਅਟੈਂਡੈਂਟ (ASSA) ਅਤੇ ਮਕੈਨਿਕ ਦੀਆਂ ਅਸਾਮੀਆਂ ਲਈ ਭਰਤੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਮੀਦਵਾਰ PSPCL ਦੀ ਅਧਿਕਾਰਤ ਵੈੱਬਸਾਈਟ pspcl.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।

PSPCL Recruitment 2024: ਇਸ ਤਰ੍ਹਾਂ ਹੈ ਅਸਾਮੀਆਂ ਦਾ ਵੇਰਵਾ
ਸਹਾਇਕ ਸਬ ਸਟੇਸ਼ਨ ਅਟੈਂਡੈਂਟ (ASSA): 408 ਅਸਾਮੀਆਂ
ਮਕੈਨਿਕ: 25 ਅਸਾਮੀਆਂ
ਅਹੁਦਿਆਂ ਦੀ ਕੁੱਲ ਸੰਖਿਆ: 433

PSPCL Recruitment 2024: ਵਿੱਦਿਅਕ ਯੋਗਤਾ
ਅਸਿਸਟੈਂਟ ਸਬ-ਸਟੇਸ਼ਨ ਅਟੈਂਡੈਂਟ (ASSA): 12ਵੀਂ ਪਾਸ, ਡਿਪਲੋਮਾ ਇਨ ਇਲੈਕਟ੍ਰੀਕਲ/ਇਲੈਕਟ੍ਰੋਨਿਕਸ ਇੰਜੀਨੀਅਰਿੰਗ ਜਾਂ ITI (ਇਲੈਕਟ੍ਰੀਸ਼ੀਅਨ)
ਟੈਸਟ ਮਕੈਨਿਕ: 10ਵੀਂ ਪਾਸ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ।

PSPCL Recruitment 2024: ਉਮਰ ਸੀਮਾ
ਘੱਟੋ-ਘੱਟ ਉਮਰ: 18 ਸਾਲ
ਵੱਧ ਤੋਂ ਵੱਧ ਉਮਰ: 37 ਸਾਲ

ਹੋਰ ਪੜ੍ਹੋ : ਨੌਜਵਾਨਾਂ ਕੋਲ ਸੁਨਹਿਰੀ ਮੌਕਾ! ਵਧਾਈ ਗਈ ਪੰਜਾਬ ਖੇਡ ਵਿਭਾਗ ‘ਚ 286 ਕੋਚ ਤੇ ਸੁਪਰਵਾਈਜ਼ਰ ਭਰਤੀ ਲਈ ਅਰਜ਼ੀ ਦੀ ਤਰੀਕ

PSPCL Recruitment 2024: ਚੋਣ ਪ੍ਰਕਿਰਿਆ

ਲਿਖਤੀ ਪ੍ਰੀਖਿਆ
ਦਸਤਾਵੇਜ਼ ਤਸਦੀਕ

PSPCL Recruitment 2024: ਤਨਖਾਹ
19,900 ਰੁਪਏ ਪ੍ਰਤੀ ਮਹੀਨਾ।

PSPCL Recruitment 2024: ਪੇਪਰ ਲਈ ਫੀਸ
ਜਨਰਲ, OBC, EWS: 1416 ਰੁਪਏ
SC, ST, PWD: GST ਸਮੇਤ 885 ਰੁਪਏ

PSPCL Recruitment 2024: ਇਸ ਤਰ੍ਹਾਂ ਕਰੋ ਅਪਲਾਈ

  • ਅਧਿਕਾਰਤ ਵੈੱਬਸਾਈਟ pspcl.in ‘ਤੇ ਜਾਓ।
  • ਹੋਮ ਪੇਜ ‘ਤੇ ਭਰਤੀ ਨਾਲ ਸਬੰਧਤ ਰਜਿਸਟ੍ਰੇਸ਼ਨ ਲਿੰਕ ‘ਤੇ ਕਲਿੱਕ ਕਰੋ।
  • ਸੰਬੰਧਿਤ ਸੂਚਨਾ ਨੰਬਰ ਚੁਣੋ।
  • ਨਵੇਂ ਰਜਿਸਟ੍ਰੇਸ਼ਨ ਲਿੰਕ ‘ਤੇ ਕਲਿੱਕ ਕਰਕੇ ਰਜਿਸਟਰ ਕਰੋ।
  • ਰਜਿਸਟਰਡ ਉਮੀਦਵਾਰ ‘ਤੇ ਕਲਿੱਕ ਕਰਕੇ ਅਰਜ਼ੀ ਦੀ ਪ੍ਰਕਿਰਿਆ ਨੂੰ ਪੂਰਾ ਕਰੋ।
  • ਫੀਸ ਜਮ੍ਹਾ ਕਰੋ। ਭਰੇ ਹੋਏ ਫਾਰਮ ਦਾ ਪ੍ਰਿੰਟਆਊਟ ਲੈ ਕੇ ਰੱਖੋ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

Schooling Mortgage Info:
Calculate Schooling Mortgage EMI

LEAVE A REPLY

Please enter your comment!
Please enter your name here