ਮੈਲਬਰਨ, 25 ਜਨਵਰੀ

ਭਾਰਤ ਦੀ ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਆਸਟਰੇਲੀਅਨ ਓਪਨ ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਪਹੁੰਚ ਗਏ ਹਨ।ਆਪਣੇ ਕਰੀਅਰ ਦਾ ਆਖਰੀ ਗਰੈਂਡ ਸਲੈਮ ਟੂਰਨਾਮੈਂਟ ਖੇਡ ਰਹੀ ਸਾਨੀਆ ਮਿਰਜ਼ਾ ਨੇ ਇੱਥੇ ਹਮਵਤਨ ਰੋਹਨ ਬੋਪੰਨਾ ਨਾਲ ਆਸਟਰੇਲੀਅਨ ਓਪਨ ਮਿਕਸਡ ਡਬਲਜ਼ ਫਾਈਨਲ ਵਿੱਚ ਪਹੁੰਚ ਕੇ ਆਪਣਾ ਸੱਤਵਾਂ ਵੱਡਾ ਖ਼ਿਤਾਬ ਜਿੱਤਣ ਦਾ ਮੌਕਾ ਹਾਸਲ ਕੀਤਾ। ਗੈਰ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਇੱਕ ਘੰਟਾ 52 ਮਿੰਟ ਤੱਕ ਚੱਲੇ ਸੈਮੀਫਾਈਨਲ ਵਿੱਚ ਤੀਜਾ ਦਰਜਾ ਪ੍ਰਾਪਤ ਡੇਸਿਰਾਏ ਕ੍ਰਾਵਜ਼ਿਕ ਅਤੇ ਨੀਲ ਸਕੁਪਸਕੀ ਨੂੰ 7-6(5) 6-7(5) 10-6 ਨਾਲ ਹਰਾ ਦਿੱਤਾ। ਸਾਨੀਆ ਨੇ ਆਪਣੇ ਕਰੀਅਰ ਵਿੱਚ ਤਿੰਨ ਮਹਿਲਾ ਡਬਲਜ਼ ਅਤੇ ਇੰਨੇ ਹੀ ਮਿਕਸਡ ਡਬਲਜ਼ ਖਿਤਾਬ ਜਿੱਤੇ ਹਨ, ਜਦਕਿ ਬੋਪੰਨਾ ਨੇ ਮਿਕਸਡ ਡਬਲਜ਼ ਖਿਤਾਬ ਜਿੱਤਿਆ ਹੈ।Source link

Leave a Reply