ਸੰਯੁਕਤ ਰਾਸ਼ਟਰ, 14 ਮਈ
ਸੰਯੁਕਤ ਰਾਸ਼ਟਰ ਲਈ ਕੰਮ ਕਰ ਰਹੇ ਭਾਰਤੀ ਕਰਮਚਾਰੀ ਦੀ ਗਾਜ਼ਾ ਦੇ ਰਫਾਹ ਸ਼ਹਿਰ ਵਿਚ ਹਮਲੇ ’ਚ ਮੌਤ ਹੋ ਗਈ। 7 ਅਕਤੂਬਰ ਨੂੰ ਇਜ਼ਰਾਈਲ-ਹਮਾਸ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਕਿਸੇ ਅੰਤਰਰਾਸ਼ਟਰੀ ਕਰਮਚਾਰੀ ਦੀ ਮੌਤ ਦਾ ਇਹ ਪਹਿਲਾ ਮਾਮਲਾ ਹੈ। ਇਹ ਵਿਅਕਤੀ ਸੰਯੁਕਤ ਰਾਸ਼ਟਰ ਦੇ ਸੁਰੱਖਿਆ ਵਿਭਾਗ ਦਾ ਕਰਮਚਾਰੀ ਸੀ। ਹਾਲਾਂਕਿ ਮ੍ਰਿਤਕ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਭਾਰਤੀ ਹੈ ਅਤੇ ਸਾਬਕਾ ਫੌਜੀ ਸੀ।