ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਜਸਟਿਸ ਨਿਲੈ ਵਿਪਿਨਚੰਦਰ ਅੰਜਾਰੀਆ ਦੀ ਕਰਨਾਟਕ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਨਿਯੁਕਤੀ ਨੂੰ ਨੋਟੀਫਾਈ ਕੀਤਾ ਹੈ। ਜਸਟਿਸ ਅੰਜਾਰੀਆ ਦੀ ਨਿਯੁਕਤੀ ਕਰਨਾਟਕ ਹਾਈ ਕੋਰਟ ਦੇ ਮੌਜੂਦਾ ਚੀਫ ਜਸਟਿਸ ਪੀ.ਐੱਸ. ਦਿਨੇਸ਼ ਕੁਮਾਰ ਦੇ 24 ਫਰਵਰੀ ਨੂੰ ਸੇਵਾਮੁਕਤ ਹੋਣ ਦੇ ਨਤੀਜੇ ਵਜੋਂ ਉਨ੍ਹਾਂ (ਅੰਜਾਰੀਆ) ਵੱਲੋਂ ਦਫ਼ਤਰ ਦਾ ਕਾਰਜਭਾਰ ਸੰਭਾਲਣ ਦੀ ਤਰੀਕ ਤੋਂ ਲਾਗੂ ਹੋਵੇਗੀ। -ਏਐੱਨਆਈ