ਦਿਲਬਾਗ ਸਿੰਘ ਗਿੱਲ

ਅਟਾਰੀ, 8 ਮਾਰਚ

ਸਪੈਸ਼ਲ ਸੈੱਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ 5 ਕਿਲੋ ਹੈਰੋਇਨ ਬਰਾਮਦ ਕਰਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਇੰਚਾਰਜ ਸਪੈਸ਼ਲ ਸੈੱਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮੁਹਾਵਾ ਤੋਂ ਗੱਲੂਵਾਲ ਰਸਤੇ ’ਤੇ ਰਾਤ ਸਮੇਂ ਕਣਕ ਦੇ ਖੇਤਾਂ ਵਿੱਚ ਅਸਮਾਨ ਤੋਂ ਕੋਈ ਵਜ਼ਨਦਾਰ ਵਸਤੂ ਡਿੱਗੀ ਹੈ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਇੰਚਾਰਜ ਸਪੈਸ਼ਲ ਸੈੱਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵੱਲੋਂ ਬੀਐੱਸਐੱਫ ਦੀ ਪਾਰਟੀ ਸਮੇਤ ਕਣਕ ਦੇ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਪੈਕਟ ਜਿਸ ’ਤੇ ਪੀਲੇ ਰੰਗ ਦੀ ਟੇਪ ਲਪੇਟੀ ਹੋਈ ਸੀ, ਬਰਾਮਦ ਹੋਇਆ। ਇਸ ਦੀ ਜਾਂਚ ਕਰਨ ’ਤੇ 5 ਕਿਲੋ ਹੈਰੋਇਨ ਬਰਾਮਦ ਹੋਈ। ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਘਰਿੰਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here