ਨਿੱਜੀ ਪੱਤਰ ਪ੍ਰੇਰਕ

ਖੰਨਾ, 13 ਮਾਰਚ

ਇੱਥੋਂ ਦੇ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟਸ ਵਿਚ ਚੱਲ ਰਹੀਆਂ ਸਾਲਾਨਾ ਖੇਡਾਂ ਅਮਿੱਟ ਪੈੜਾਂ ਛੱਡਦੀਆਂ ਸਮਾਪਤ ਹੋ ਗਈਆਂ। ਇਨ੍ਹਾਂ ਮੁਕਾਬਲਿਆਂ ਵਿਚ 1800 ਤੋਂ ਵਧੇਰੇ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਵਿਚ ਹਿੱਸਾ ਲਿਆ। ਇਸ ਮੌਕੇ ਹੋਈ 200 ਮੀਟਰ ਦੌੜ ਵਿਚ ਯੁਵਰਾਜ ਤੇ ਮੌਸਮੀ ਕੁਮਾਰੀ ਨੇ ਪਹਿਲਾ, 400 ਮੀਟਰ ਦੌੜ ਵਿਚ ਜਸਪ੍ਰੀਤ ਸਿੰਘ ਤੇ ਹਰਸ਼ਪ੍ਰੀਤ ਕੌਰ ਨੇ ਪਹਿਲਾ, ਬੈਡਮਿੰਟਨ ਵਿਚ ਸ਼ਿਵਮ, ਆਰਿਅਨ, ਖਿਆ, ਸ਼ਾਲੂ ਤੇ ਕਿਪਾ ਮਾਮਾ ਨੇ ਪਹਿਲਾ, ਸ਼ਾਟਪੁੱਟ ਵਿਚ ਨਿਆਸ ਤੇ ਐਡਲਿਨ ਰੁਏਂਡੋ ਨੇ ਪਹਿਲਾ, ਡਿਸਕ ਥਰੋਅ ਵਿਚ ਫੈਜ਼ਲ ਫਯਾਜ਼ ਤੇ ਲਿਨ ਤਨੁਤਾ ਨੇ ਪਹਿਲਾ ਸਥਾਨ ਹਾਸਲ ਕੀਤਾ। ਸਖ਼ਤ ਮੁਕਾਬਲਿਆਂ ਉਪਰੰਤ ਓਵਰਆਲ ਟਰਾਫੀ ਕਾਲਜ ਦੇ ਬੀਬੀਏ ਵਿਭਾਗ ਨੇ ਜਿੱਤੀ।

ਕਾਲਜ ਦੇ ਚੇਅਰਮੈਨ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਦੀ ਚੰਗੀ ਸ਼ਖ਼ਸੀਅਤ ਉਸਾਰੀ ਦੇ ਨਾਲ ਨਾਲ ਸਕਾਰਤਮਕ ਸੋਚ ਬਣਾਉਣ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪੜ੍ਹਾਈ ਦੇ ਨਾਲ ਨਾਲ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ।

ਡਾਇਰੈਕਟਰ ਗੁਰਕੀਰਤ ਸਿੰਘ ਜੇਤੂ ਖਿਡਾਰੀਆਂ ਨੂੰ ਮੈਡਲ ਤੇ ਸਰਟੀਫਿਕੇਟਾਂ ਦੀ ਵੰਡ ਕਰਦਿਆਂ ਕਿਹਾ ਕਿ ਚੀਨ, ਯੂਰੋਪ ਤੇ ਅਮਰੀਕਾ ਦੀ ਤਰ੍ਹਾਂ ਸਾਡੇ ਦੇਸ਼ ਵਿਚ ਵੀ ਸਕੂਲ ਪੱਧਰ ’ਤੇ ਖੇਡਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here