ਚੰਡੀਗੜ੍ਹ, 1 ਮਾਰਚ

ਸ਼ੱਕੀ ਨਫ਼ਰਤ ਅਪਰਾਧ ਵਿੱਚ 29 ਸਾਲਾ ਸਿੱਖ ਰਾਗੀ ਸਿੰਘ ਨੂੰ ਅਮਰੀਕੀ ਦੇ ਸੂਬੇ ਅਲਬਾਮਾ ਦੇ ਸੇਲਮਾ ਵਿੱਚ ਬੀਤੇ ਸ਼ਨਿਚਰਵਾਰ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਰਾਜ ਸਿੰਘ, ਜਿਸ ਨੂੰ ਗੋਲਡੀ ਵੀ ਕਿਹਾ ਜਾਂਦਾ ਹੈ, ਯੂਪੀ ਦੇ ਬਿਜਨੌਰ ਜ਼ਿਲ੍ਹੇ ਦੇ ਪਿੰਡ ਟਾਂਡਾ ਸਾਹੂਵਾਲਾ ਦਾ ਰਹਿਣ ਵਾਲਾ ਸੀ। ਉਹ ਸਾਲ ਤੋਂ ਵੱਧ ਸਮੇਂ ਤੋਂ ਆਪਣੇ ਕੀਰਤਨੀ ਜਥੇ ਨਾਲ ਅਮਰੀਕਾ ਵਿੱਚ ਸੀ। ਗੋਲਡੀ ਨੂੰ ਅਣਪਛਾਤੇ ਵਿਅਕਤੀਆਂ ਨੇ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਗੁਰਦੁਆਰੇ ਦੇ ਬਾਹਰ ਖੜ੍ਹਾ ਸੀ। ਉਸ ਦੇ ਪਰਿਵਾਰ ਨੂੰ ਐਤਵਾਰ ਨੂੰ ਹਾਦਸੇ ਬਾਰੇ ਦੱਸਿਆ ਗਿਆ। ਪਰਿਵਾਰ ਨੇ ਦੱਸਿਆ,‘ਸਾਨੂੰ ਰਿਸ਼ਤੇਦਾਰਾਂ ਨੇ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ। ਪੰਜ ਦਿਨ ਹੋ ਗਏ ਹਨ ਅਤੇ ਉਸ ਦਾ ਪੋਸਟਮਾਰਟਮ ਹੋਣਾ ਬਾਕੀ ਹੈ। ਅਸੀਂ ਵਧੇਰੇ ਜਾਣਕਾਰੀ ਲਈ ਗੁਰਦੁਆਰਾ ਕਮੇਟੀ ਨਾਲ ਸੰਪਰਕ ਕੀਤਾ ਹੈ ਅਤੇ ਉਹ ਸਾਡੀ ਮਦਦ ਕਰ ਰਹੇ ਹਨ। ਅਸੀਂ ਆਪਣੀ ਸਰਕਾਰ ਨੂੰ ਇਨਸਾਫ਼ ਅਤੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਵੀ ਅਪੀਲ ਕੀਤੀ ਹੈ।’

LEAVE A REPLY

Please enter your comment!
Please enter your name here