ਮਿਸੂਰੀ(ਅਮਰੀਕਾ), 2 ਮਾਰਚ

ਸ਼ਿਕਾਗੋ ਵਿੱਚ ਭਾਰਤੀ ਕੌਂਸਲੇਟ ਨੇ ਭਾਰਤੀ ਡਾਂਸਰ ਅਮਰਨਾਥ ਘੋਸ਼ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ, ਜਿਸ ਨੂੰ ਸੰਯੁਕਤ ਰਾਜ ਦੇ ਸੇਂਟ ਲੂਈਸ ਵਿੱਚ ਕਥਿਤ ਤੌਰ ‘ਤੇ ਅਣਪਛਾਤੇ ਹਮਲਾਵਰ ਨੇ ਗੋਲੀ ਮਾਰ ਦਿੱਤੀ ਗਈ ਸੀ। ਭਾਰਤੀ ਮਿਸ਼ਨ ਨੇ ਅੱਜ ਬਿਆਨ ਵਿੱਚ ਕਿਹਾ ਕਿ ਉਹ ਫੋਰੈਂਸਿਕ, ਜਾਂਚ ਅਤੇ ਪੁਲੀਸ ਨਾਲ ਮਾਮਲੇ ਦੀ ਪੈਰਵੀ ਕਰ ਰਿਹਾ ਹੈ। ਘੋਸ਼ ਕੋਲਕਾਤਾ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਮਾਤਾ-ਪਿਤਾ ਦੋਵਾਂ ਦੀ ਮੌਤ ਹੋ ਚੁੱਕੀ ਹੈ। ਘੋਸ਼ ‘ਤੇ ਅਣਪਛਾਤੇ ਹਮਲਾਵਰ ਨੇ ਉਦੋਂ ਕਈ ਵਾਰ ਹਮਲਾ ਕੀਤਾ, ਜਦੋਂ ਉਹ ਸੇਂਟ ਲੂਈਸ ਅਕੈਡਮੀ ਦੇ ਗੁਆਂਢ ਵਿੱਚ ਸ਼ਾਮ ਦੀ ਸੈਰ ਕਰ ਰਿਹਾ ਸੀ। ਉਹ ਪਰਿਵਾਰ ਦਾ ਇੱਕਲੌਤਾ ਲੜਕਾ ਸੀ। ਉਸ ਦੀ ਮਾਂ ਦੀ 3 ਸਾਲ ਪਹਿਲਾਂ ਮੌਤ ਹੋ ਗਈ ਸੀ। ਪਿਤਾ ਦਾ ਬਚਪਨ ਵਿੱਚ ਹੀ ਦੇਹਾਂਤ ਹੋ ਗਿਆ ਸੀ।

LEAVE A REPLY

Please enter your comment!
Please enter your name here