ਲਖਨਊ, 31 ਮਾਰਚ

ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ 1996 ਵਿਚ ਪੋਲਿੰਗ ਪਾਰਟੀ ਦੇ ਮੈਂਬਰਾਂ ਨਾਲ ਹੱਥੋਪਾਈ ਦੇ ਮਾਮਲੇ ਵਿੱਚ ਬੌਲੀਵੁਡ ਅਦਾਕਾਰ ਰਾਜ ਬੱਬਰ ਦੀ ਸਜ਼ਾ ’ਤੇ ਰੋਕ ਲਗਾ ਦਿੱਤੀ ਹੈ। 1996 ਵਿੱਚ ਉਨ੍ਹਾਂ ਲਖਨਊ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜੀ ਸੀ। ਜਸਟਿਸ ਮੁਹੰਮਦ ਫੈਜ਼ ਆਲਮ ਖਾਨ ਨੇ ਰਾਜ ਬੱਬਰ ਵੱਲੋਂ ਸੀਆਰਪੀਸੀ ਦੀ ਧਾਰਾ 389 (2) ਤਹਿਤ ਦਾਇਰ ਅਰਜ਼ੀ ’ਤੇ ਇਹ ਹੁਕਮ ਜਾਰੀ ਕੀਤਾ। ਹੁਕਮਾਂ ਅਨੁਸਾਰ ਇਸਤਗਾਸਾ ਪੱਖ ਦੇ ਗਵਾਹ ਅਤੇ ਕੇਸ ਦੇ ਮੁਖਬਰ ਨੇ ਦੱਸਿਆ ਕਿ ਇਹ ਘਟਨਾ 2 ਮਈ 1996 ਨੂੰ ਪੋਲਿੰਗ ਦੌਰਾਨ ਵਾਪਰੀ ਸੀ। ਰਾਜ ਬੱਬਰ ’ਤੇ ਆਪਣੇ ਕੁੱਝ ਸਾਥੀਆਂ ਨਾਲ ਰਲ ਕੇ ਪੋਲਿੰਗ ਪਾਰਟੀ ਦੇ ਮੈਂਬਰਾਂ ਨਾਲ ਹੱਥੋਪਾਈ ਕਰਨ ਦਾ ਦੋਸ਼ ਲਾਇਆ ਗਿਆ ਸੀ। ਹਾਲਾਂਕਿ ਗਵਾਹ ਨੇ ਕਿਹਾ ਕਿ ਰਾਜ ਬੱਬਰ ਨੇ ਆਪਣੇ ਸਾਥੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ।

LEAVE A REPLY

Please enter your comment!
Please enter your name here