ਮੁੱਲਾਂਪੁਰ, 13 ਅਪਰੈਲ

ਰਾਜਸਥਾਨ ਰੌਇਲਜ਼ ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਮੈਚ ਵਿੱਚ ਪੰਜਾਬ ਕਿੰਗਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਪੰਜਾਬ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ’ਤੇ 147 ਦੌੜਾਂ ਬਣਾਈਆਂ। ਪੰਜਾਬ ਲਈ ਆਸ਼ੂਤੋਸ਼ ਸ਼ਰਮਾ ਨੇ 31 ਦੌੜਾਂ ਜਦਕਿ ਵਿਕਟਕੀਪਰ ਜਿਤੇਸ਼ ਸ਼ਰਮਾ ਨੇ 29 ਦੌੜਾਂ ਦਾ ਯੋਗਦਾਨ ਪਾਇਆ। ਰਾਜਸਥਾਨ ਲਈ ਕੇਸ਼ਵ ਮਹਾਰਾਜ ਅਤੇ ਆਵੇਸ਼ ਖਾਨ ਨੇ ਦੋ-ਦੋ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਰੌਇਲਜ਼ ਨੇ ਸੱਤ ਵਿਕਟਾਂ ’ਤੇ 152 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਯਸ਼ਸਵੀ ਜੈਸਵਾਲ ਨੇ 39, ਤਨੁਸ਼ ਕੋਟੀਆਂ ਨੇ 24 ਅਤੇ ਸ਼ਿਮਰੋਨ ਹੈਟਮਾਇਰ ਨੇ ਨਾਬਾਦ 27 ਦੌੜਾਂ ਬਣਾਈਆਂ। ਪੰਜਾਬ ਕਿੰਗਜ਼ ਵੱਲੋਂ ਕੈਗਿਸੋ ਰਬਾਡਾ ਨੇ ਦੋ ਵਿਕਟਾਂ ਲਈਆਂ।

LEAVE A REPLY

Please enter your comment!
Please enter your name here