ਹੈਦਰਾਬਾਦ, 8 ਮਈ

ਟਰੈਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਦੇ ਅਰਧ ਸੈਂਕੜਿਆਂ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਆਈਪੀਐੱਲ ਦੇ ਇਕ ਮੈਚ ਵਿੱਚ ਅੱਜ ਇੱਥੇ ਲਖਨਊ ਸੁਪਰ ਜਾਇੰਟਸ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਹੈੱਡ (30 ਗੇਂਦਾਂ ’ਤੇ ਨਾਬਾਦ 89 ਦੌੜਾਂ) ਅਤੇ ਅਭਿਸ਼ੇਕ (28 ਗੇਂਦਾਂ ’ਤੇ ਨਾਬਾਦ 75 ਦੌੜਾਂ) ਨੇ ਲਖਨਊ ਸੁਪਰ ਜਾਇੰਟਸ ਦੇ ਗੇਂਦਬਾਜ਼ਾਂ ਨੂੰ ਹਿਲਾ ਕੇ ਰੱਖ ਦਿੱਤਾ। ਇਨ੍ਹਾਂ ਦੋਹਾਂ ਬੱਲੇਬਾਜ਼ਾਂ ਨੇ ਲਖਨਊ ਵੱਲੋਂ ਦਿੱਤਾ 166 ਦੌੜਾਂ ਦਾ ਟੀਚਾ ਸਿਰਫ਼ 9.4 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਤੋਂ ਪੂਰਾ ਕਰ ਲਿਆ।

LEAVE A REPLY

Please enter your comment!
Please enter your name here