ਵਰਿੰਦਰਜੀਤ ਜਾਗੋਵਾਲ

ਕਾਹਨੂੰਵਾਨ, 2 ਮਈ

ਬੇਟ ਖੇਤਰ ਦੇ ਪਿੰਡ ਕਿਸ਼ਨਪੁਰ ਵਿਖੇ ਅੱਜ ਸਵੇਰ ਸਮੇਂ ਇੱਕ ਵਿਆਹੁਤਾ ਔਰਤ ਨੂੰ ਆਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਮੁਕਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਖਸਿੰਦਰ ਸਿੰਘ ਪਿੰਡ ਖੋਜਕੀਪੁਰ ਨੇ ਦੱਸਿਆ ਕਿ ਉਸ ਦੀ ਨੂੰਹ ਹਰਜੀਤ ਕੌਰ ਜੋ ਕਿ ਕੁਝ ਦਿਨ ਲਈ ਪੇਕੇ ਪਿੰਡ ਕਿਸ਼ਨਪੁਰ ਗਈ ਹੋਈ ਸੀ, ਅੱਜ ਉਸ ਦੇ ਪਿਤਾ ਸੰਤੋਖ ਸਿੰਘ ਨੇ ਦੱਸਿਆ ਕਿ ਸਵੇਰ ਸਮੇਂ ਉਨ੍ਹਾਂ ਦੀ ਪੁੱਤਰੀ ਹਰਜੀਤ ਕੌਰ ਸੈਰ ਕਰਨ ਲਈ ਗਈ ਤਾਂ ਕਾਫ਼ੀ ਦੇਰ ਤੱਕ ਵਾਪਸ ਨਹੀਂ ਪਰਤੀ ਤਾਂ ਉਸ ਦੀ ਭਾਲ ਕਰਨ ਉੱਤੇ ਪਤਾ ਲੱਗਿਆ ਕਿ ਰਸਤੇ ਵਿੱਚ ਕੁੱਤਿਆਂ ਵੱਲੋਂ ਨੋਚੀ ਹੋਈ ਉਸ ਦੀ ਲਾਸ਼ ਪਈ ਹੋਈ ਹੈ। ਕੁਤਿਆਂ ਨੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਕਾਰਨ ਮੌਕੇ ਉੱਤੇ ਹੀ ਉਸ ਦੀ ਮੌਤ ਹੋ ਗਈ। ਪੁਲੀਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤੀ ਹੈ। ਇਸ ਸਬੰਧੀ ਜਦੋਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੁੱਤਿਆਂ ਦੀ ਨਸਬੰਦੀ ਲਈ ਪਿੰਡ ਦੀਆਂ ਪੰਚਾਇਤਾਂ ਅਤੇ ਸ਼ਹਿਰਾਂ ਦੀਆਂ ਨਗਰ ਪਾਲਿਕਾਵਾਂ ਦੀ ਜ਼ਿੰਮੇਵਾਰੀ ਲਗਾਈ ਹੋਈ ਹੈ। ਇਸ ਸਬੰਧੀ ਕੁੱਝ ਸੰਸਥਾਵਾਂ ਵੱਲੋਂ ਨਸਬੰਦੀ ਲਈ ਟੈਂਡਰ ਭਰੇ ਹੋਏ ਹਨ। ਪਰ ਅਜੇ ਤੱਕ ਕੋਈ ਵੀ ਸੰਸਥਾ ਇਸ ਉੱਤੇ ਵਿਵਹਾਰਿਕ ਰੂਪ ਵਿੱਚ ਕੰਮ ਸ਼ੁਰੂ ਨਹੀਂ ਕਰ ਸਕੀ।

LEAVE A REPLY

Please enter your comment!
Please enter your name here