ਪੱਤਰ ਪ੍ਰੇਰਕ

ਸ਼ਾਹਬਾਦ ਮਾਰਕੰਡਾ, 6 ਮਈ

ਸੰਯੁਕਤ ਸੰਘਰਸ਼ ਪਾਰਟੀ ਦੇ ਪ੍ਰਧਾਨ ਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਤੇ ਕਾਂਤਾ ਆਲੜੀਆ ਨੇ ਅੱਜ ਕੁਰੂਕਸ਼ੇਤਰ ਤੋਂ ਇਨੈਲੋ ਦੇ ਲੋਕ ਸਭਾ ਉਮੀਦਵਾਰ ਅਭੈ ਸਿੰਘ ਚੌਟਾਲਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਚੌਟਾਲਾ ਨੇ ਕਿਸਾਨ ਆਗੂਆਂ ਦਾ ਹਮਾਇਤ ਲਈ ਧੰਨਵਾਦ ਕੀਤਾ।

ਚੜੂਨੀ ਨੇ ਕਿਹਾ ਕਿ ਕਿਸਾਨਾਂ ਦਾ ਦੁੱਖ-ਦਰਦ ਇਨੈਲੋ ਨੇ ਹੀ ਸਮਝਿਆ ਹੈ। ਕਿਸਾਨ ਅੰਦਲੋਨ ਦੌਰਾਨ ਅਭੈ ਸਿੰਘ ਚੌਟਾਲਾ ਹੀ ਅਜਿਹੇ ਵਿਧਾਇਕ ਸਨ ਜਿਨ੍ਹਾਂ ਨੇ ਆਪਣੇ ਆਹੁਦੇ ਤੋਂ ਅਸਤੀਫਾ ਦਿੱਤਾ ਸੀ ਤੇ ਅੰਦੋਲਨ ਨੂੰ ਮਜ਼ਬੂਤ ਕੀਤਾ ਸੀ। ਉਨ੍ਹਾਂ ਨੇ ਭਾਜਪਾ ਨੂੰ ਜਿੱਥੇ ਕਿਸਾਨਾਂ ਦਾ ਦੁਸ਼ਮਣ ਦੱਸਿਆ ਉਥੇ ਹੀ ਵਿਰੋਧੀ ਧਿਰ ਦੇ ਆਗੂ ਭੁਪੇਂਦਰ ਸਿੰਘ ਹੁੱਡਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੁੱਡਾ ਹਰਿਆਣਾ ਵਿਚ ਭਾਜਪਾ ਨੂੰ ਜਿਤਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਭਾਜਪਾ ਤੇ ਹੁੱਡਾ ਦੀ ਮਿਲੀਭੁਗਤ ਹੈ ਜੋ ਦੇਸ਼ ਤੇ ਸੂਬੇ ਲਈ ਖਤਰਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਹੁੱਡਾ ਨੂੰ ਸਾਰੇ ਅਹੁਦਿਆਂ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ। ਇਹ ਦੋਵੇਂ ਪਾਰਟੀਆਂ ਕਾਰਪੋਰੇਟ ਘਰਾਣਿਆਂ ਦੀਆਂ ਏਜੰਟ ਹਨ ਤੇ ਉਨ੍ਹਾਂ ਲਈ ਹੀ ਕਾਨੂੰਨ ਬਣਾਉਂਦੀਆਂ ਹਨ।

ਚੌਟਾਲਾ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਕਿਸਾਨਾਂ ਤੇ ਕਮਜ਼ੋਰ ਵਰਗ ਦੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹੁੱਡਾ ਨੂੰ ਈਡੀ ਰਾਹੀਂ ਡਰਾਇਆ ਹੋਇਆ ਹੈ, ਇਸੇ ਕਰਕੇ ਉਹ ਭਾਜਪਾ ਲਈ ਕੰਮ ਕਰ ਰਹੇ ਹਨ। ਉਨ੍ਹਾਂ ਿਕਹਾ ਕਿ ਉਹ ਚੋਣਾਂ ਜਿੱਤ ਕੇ ਇਲਾਕੇ ਦਾ ਸਰਬਪੱਖੀ ਵਿਕਾਸ ਕਰਵਾਉਣਗੇ। ਵਿਕਾਸ ਦੌਰਾਨ ਕਿਸੇ ਵੀ ਵਰਗ ਨੂੰ ਪਿੱਛੇ ਨਹੀਂ ਛੱਡਿਆਂ ਜਾਵੇਗਾ।

LEAVE A REPLY

Please enter your comment!
Please enter your name here