ਪੱਤਰ ਪ੍ਰੇਰਕ

ਸ਼ੇਰਪੁਰ, 28 ਮਾਰਚ

ਦੋ ਪਿੰਡਾਂ ਦੀ ਸਾਂਝੀ ਕੋ-ਆਪਰੇਟਿਵ ਸੁਸਾਇਟੀ ਘਨੌਰੀ ਖੁਰਦ ਨੂੰ ਪਿੰਡ ਵਾਸੀਆਂ ਵੱਲੋਂ ਜਿੰਦਰਾ ਮਾਰਨ ਮਗਰੋਂ ਸੁਸਾਇਟੀ ਦੇ ਅੱਠ ਸੌ ਤੋਂ ਵੱਧ ਮੈਂਬਰਾਂ ਦੇ ਲੈਣ-ਦੇਣ ਦਾ ਕੰਮ ਪੂਰੀ ਤਰ੍ਹਾਂ ਰੁਕ ਗਿਆ ਹੈ। ਦੂਜੇ ਪਾਸੇ ਲਗਾਏ ਜਿੰਦਰੇ ਦਾ ਵਿਰੋਧ ਕਰ ਰਹੇ ਦੂਜੇ ਪਿੰਡ ਘਨੌਰੀ ਕਲਾਂ ਦੇ ਲੋਕਾਂ ਨੇ ਅੱਜ ਗੁਰਦੁਆਰਾ ਬਾਬਾ ਅਜੀਤ ਸਿੰਘ ਬਾਬਾ ਜੂਝਾਰ ਵਿਖੇ ਇਕੱਤਰਤਾ ਕਰਕੇ ਵਿਭਾਗ ਨੂੰ ਠੋਸ ਫੈਸਲਾ ਲੈਣ ਲਈ ਮਹਿਜ਼ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ।ਸ਼ਿਕਾਇਤਾਂ ਭੇਜਣ ਦੇ ਬਾਵਜੂਦ ਮਸਲੇ ਦਾ ਹੱਲ ਨਾ ਹੋਣ ’ਤੇ ਕਮੇਟੀ ਮੈਂਬਰਾਂ ਅਮਰਜੀਤ ਸਿੰਘ, ਪਰਗਟ ਸਿੰਘ, ਅਮਰੀਕ ਸਿੰਘ ਤੇ ਗੁਰਪ੍ਰੀਤ ਸਿੰਘ ਮੁਖੀਆ ਦੀ ਸਾਂਝੀ ਅਗਵਾਈ ਹੇਠ ਇਕੱਤਰਤਾ ਕੀਤੀ। ਵਿਭਾਗ ਦੀ ਇੰਸਪੈਕਟਰ ਅਰਸ਼ਦੀਪ ਕੌਰ ਮੌਕੇ ’ਤੇ ਪੁੱਜੇ ਤੇ ਸੁਸਾਇਟੀ ਦੇ ਕਿਸਾਨ ਮੈਂਬਰਾਂ ਦਾ ਪੱਖ ਸੁਣਿਆ। ਉਨ੍ਹਾਂ ਇਹ ਮਾਮਲਾ ਨਿਬੇੜਨ ਲਈ ਘਨੌਰੀ ਕਲਾਂ ਵਾਸੀਆਂ ਤੋਂ ਮਹਿਜ਼ ਇੱਕ ਹਫ਼ਤੇ ਸਮਾਂ ਮੰਗਿਆ। ਲੋਕਾਂ ਨੇ ਅਗਲੀ ਵਿਉਂਤਬੰਦੀ ਲਈ ਐਕਸ਼ਨ ਕਮੇਟੀ ਦਾ ਗਠਨ ਕਰਦਿਆਂ ਨਿਰਧਾਰਤ ਸਮੇਂ ਦੌਰਾਨ ਮਸਲਾ ਹੱਲ ਨਾ ਹੋਣ ’ਤੇ ਏਆਰ ਦਫ਼ਤਰ ਧੂਰੀ ਦੇ ਘਿਰਾਓ ਦਾ ਫੈਸਲਾ ਕੀਤਾ।

LEAVE A REPLY

Please enter your comment!
Please enter your name here