ਬਚਿੱਤਰ ਕੁਹਾੜ

ਐਡੀਲੇਡ, 26 ਮਾਰਚ

ਐਡੀਲੇਡ ਹਾਈ ਸਕੂਲ ਦੇ ਖੇਡ ਮਦਾਨ ਵਿੱਚ 29 , 30 ਅਤੇ 31 ਮਾਰਚ ਨੂੰ 36ਵੀਆਂ ਆਸਟਰੇਲੀਅਨ ਸਿੱਖ ਖੇਡਾਂ ਹੋ ਰਹੀਆਂ ਹਨ। ਆਸਟਰੇਲੀਅਨ ਸਿੱਖ ਖੇਡਾਂ ਸਾਊਥ ਆਸਟ੍ਰੇਲੀਆ ਦੇ ਪ੍ਰਧਾਨ ਸ. ਬਲਵੰਤ ਸਿੰਘ , ਉਪ ਪ੍ਰਧਾਨ ਸੁਖਵਿੰਦਰ ਪਾਲ ਸਿੰਘ ਬੱਲ, ਸਕੱਤਰ ਮਹਾਂਬੀਰ ਸਿੰਘ ਗਰੇਵਾਲ, ਖ਼ਜ਼ਾਨਚੀ ਪਰਮਿੰਦਰ ਸਿੰਘ, ਖੇਡ ਪ੍ਰਬੰਧਾਂ ਇੰਚਾਰਜ ਹਰਜਿੰਦਰ ਸਿੰਘ ਲਸਾੜਾ, ਸਭਿਆਚਾਰ ਗਤੀਵਿਧੀਆਂ ਦੇ ਇੰਚਾਰਜ ਰਾਜਵੰਤ ਸਿੰਘ ਅਤੇ ਔਰਤਾਂ ਦੀ ਨੁਮਾਇੰਦਗੀ ਲਈ ਈਸ਼ਾਰੀਤ ਕੌਰ ਨਾਗਰਾ ਜੈਸਮੀਨ ਕੌਰ ਪਾਂਗਲੀ ਆਦਿ ਅਨੁਸਾਰ ਤਿੰਨ ਰੋਜ਼ਾ ਆਸਟਰੇਲੀਅਨ ਸਿੱਖ ਖੇਡਾਂ ਦੌਰਾਨ ਸਿੱਖ ਖੇਡਾਂ ਤੋਂ ਇੱਕ ਦਿਨ ਪਹਿਲਾਂ 28 ਮਾਰਚ ਨੂੰ ਜੈਸਮੀਨ ਕੌਰ ਪਾਂਗਲੀ ਤੇ ਇਸ਼ਾਰੀਤ ਕੌਰ ਨਾਗਰਾ ਦੀ ਨਿਗਰਾਨੀ ਵਿੱਚ ਵਿਮੈਨ ਨਾਇਟ ਹੋਵੇਗੀ , ਜਿਸ ਵਿੱਚ ਸਿੱਖ ਸਮਾਜ ਵਿੱਚ ਚੰਗੇ ਮੁਕਾਮ ‘ਤੇ ਪਹੁੰਚੀਆਂ ਮਹਿਲਾਵਾਂ ਨਾਲ ਰੂ-ਬ-ਰੂ ਕਰਾਇਆ ਜਾਵੇਗਾ ਜੋ ਨਵੀਂ ਪੀੜ੍ਹੀ ਲਈ ਪ੍ਰੇਰਨਾ ਸ੍ਰੋਰਤ ਹੋ ਨਿਬੜੇਗੀ , 29 ਮਾਰਚ ਨੂੰ ਸਿੱਖ ਖੇਡਾਂ ਦੀ ਓਪਨਿੰਗ ਮਗਰੋਂ ਖੇਡਾਂ ਦਾ ਆਗਾਜ਼ ਹੋਵੇਗਾ। ਖੇਡਾਂ ਦੇ ਦੂਸਰੇ ਦਿਨ 30 ਮਾਰਚ ਨੂੰ ਲੜਕੇ-ਲੜਕੀਆਂ ਦੀਆਂ ਟੀਮਾਂ ਸ਼ੌਕਰ, ਵਾਲੀਬਾਲ, ਕ੍ਰਿਕਟ, ਹਾਕੀ, ਨੈੱਟਬਾਲ, ਰੱਸ਼ਾਕੱਸੀ, ਦੌੜਾਂ ਆਦਿ ਤੋਂ ਇਲਾਵਾ ਪੰਜਾਬੀ ਦੀ ਮਕਬੂਲ ਖੇਡ ਕਬੱਡੀ ਸਮੇਤ ਹੋਰ ਪੇਂਡੂ ਖੇਡਾਂ ਦੇ ਮੁਕਾਬਲੇ ਕਰਾਏ ਜਾਣਗੇ ਅਤੇ ਇਸੇ ਦਿਨ ਰਾਤ ਨੂੰ ਸਿੱਖ ਭਾਈਚਾਰੇ ਤੇ ਸਿੱਖੀ ਵਿਰਾਸਤ ਦੀ ਤਰਜਮਾਨੀ ਕਰਦਾ ਸੱਭਿਆਚਾਰਿਕ ਪ੍ਰੋਗਰਾਮ ਹੋਵੇਗਾ। ਸਿੱਖ ਖੇਡਾਂ ਦੇ ਆਖ਼ਰੀ ਫਾਈਨਲ ਵਿੱਚ ਪੁੱਜੀਆਂ ਖੇਡ ਟੀਮਾਂ ਦੇ ਫਾਈਨਲ ਮੁਕਾਬਲੇ ਹੋਣਗੇ ਤੇ ਜੇਤੂ ਟੀਮਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਆਸਟਰੇਲੀਅਨ ਸਿੱਖ ਖੇਡਾਂ ਕਰਾਉਣ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ।

LEAVE A REPLY

Please enter your comment!
Please enter your name here