ਜਲਾਲਾਬਾਦ: ਸਮਾਜ ਭਲਾਈ ਸੰਸਥਾ (ਐੱਸ.ਬੀ.ਐੱਸ) ਦੀ ਇੱਕ ਮੀਟਿੰਗ ਕੀਤੀ ਗਈ, ਜਿਸ ’ਚ ਸਰਬਸੰਮਤੀ ਨਾਲ ਸਮਾਜਸੇਵੀ ਕਪਿਲ ਗੂੰਬਰ ਅਤੇ ਮਦਨ ਲਾਲ ਗੂੰਬਰ ਨੂੰ ਸਰਪ੍ਰਸਤ, ਓਮ ਪ੍ਰਕਾਸ਼ ਕੁੱਕੜ ਨੂੰ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਸੁਭਾਸ਼ ਚੰਦਰ ਗੂੰਬਰ, ਜਨਰਲ ਸੈਕਟਰੀ ਪਵਨ ਕਾਮਰਾ, ਰਮੇਸ਼ ਕੁਮਾਰ ਸਿਡਾਨਾ ਕੈਸ਼ੀਅਰ, ਰਕੇਸ਼ ਮਿੱਢਾ ਤੇ ਕਵਿੰਦਰ ਕੁੱਕੜ ਕਾਲੀ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਮੌਕੇ ਕਪਿਲ ਗੂੰਬਰ ਅਤੇ ਓਮ ਪ੍ਰਕਾਸ਼ ਕੁੱਕੜ ਨੇ ਕਿਹਾ ਕਿ ਇਸ ਸੰਸਥਾ ਦੇ ਗਠਨ ਕਰਨ ਦਾ ਮਕਸਦ ਗਰੀਬ ਅਤੇ ਲੋੜਵੰਦਾਂ ਪਰਿਵਾਰਾਂ ਦੀ ਮਦਦ ਕਰਨਾ ਹੈ ਤੇ ਜੇਕਰ ਕਿਸੇ ਵੀ ਜ਼ਰੂਰਤਮੰਦ ਨੂੰ ਸਹਾਇਤਾ ਦੀ ਲੋੜ ਹੈ ਤਾਂ ਉਹ ਸੰਸਥਾ ਦੇ ਕਿਸੇ ਵੀ ਅਹੁਦੇਦਾਰ ਜਾ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਕੇਵਲ ਕੁੱਕੜ, ਅਸ਼ੋਕ ਬਜਾਜ, ਵਿਜੇ ਬਾਘਲਾ, ਸ਼ੰਟੀ ਕੁੱਕੜ ਤੇ ਰਕੇਸ਼ ਬਜਾਜ ਮੌਜੂਦ ਸਨ। – ਪੱਤਰ ਪ੍ਰੇਰਕ

LEAVE A REPLY

Please enter your comment!
Please enter your name here