ਮੁੰਬਈ: ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਨਾਲ ਵਿਆਹ ਤੋਂ ਪਹਿਲਾਂ ਅਤੇ ਵਿਆਹ ਤੋਂ ਬਾਅਦ ਮਨਾਏ ਗਏ ਵੈਲੇਲਟਾਈਨਜ਼ ਡੇਅ ਦੀਆਂ ਯਾਦਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਦੱਸਣਯੋਗ ਹੈ ਕਿ ਵਿੱਕੀ ਨੇ ‘ਦਿ ਗਰੇਟ ਇੰਡੀਅਨ ਕਪਿਲ ਸ਼ੋਅ’ ’ਚ ਆਪਣੇ ਭਰਾ ਸਨੀ ਕੌਸ਼ਲ ਨਾਲ ਸ਼ਿਰਕਤ ਕੀਤੀ। ਮੇਜ਼ਬਾਨ ਕਪਿਲ ਵੱਲੋਂ ਵਿਆਹ ਤੋਂ ਪਹਿਲਾਂ ਅਤੇ ਵਿਆਹ ਤੋਂ ਬਾਅਦ ਵੈਲੇਨਟਾਈਨਜ਼ ਡੇਅ ਸਬੰਧੀ ਯੋਜਨਾਵਾਂ ’ਤੇ ਸੁਣਾਏ ਚੁਟਕਲੇ ਨੇ ਵਿੱਕੀ ਨੂੰ ਇਹ ਯਾਦਾਂ ਤਾਜ਼ੀਆਂ ਕਰਨ ਲਈ ਉਤਸ਼ਾਹਿਤ ਕੀਤਾ। ਵਿੱਕੀ ਨੇ ਦੱਸਿਆ, ‘‘ਵਿਆਹ ਤੋਂ ਪਹਿਲਾਂ ਸਾਡਾ ਰੁਝਾਨ ਹੁੰਦਾ ਸੀ ਕਿ ਵੈਲੇਨਟਾਈਨਜ਼ ਡੇਅ ਮੌਕੇ ਅਸੀਂ ਇਕੱਠੇ ਚੰਗਾ ਸਮਾਂ ਬਤੀਤ ਕਰੀਏ ਤੇ ਵਿਆਹ ਤੋਂ ਬਾਅਦ ਵੀ ਸਾਡਾ ਉਹੀ ਰੁਝਾਨ ਹੈ ਤੇ ਅਸੀਂ ਵੱਧ ਤੋਂ ਵੱਧ ਸਮਾਂ ਇਕੱਠੇ ਬਤੀਤ ਕਰਦੇ ਹਾਂ।’’ ਵਿੱਕੀ ਨਾਲ ਸਹਿਮਤ ਹੁੰਦਿਆਂ ਕਪਿਲ ਨੇ ਮਜ਼ਾਕੀਆ ਅੰਦਾਜ਼ ’ਚ ਕਿਹਾ,‘‘ਮੇਰੇ ਲਈ ਤਾਂ ਹਰ ਦਿਨ ਵੈਲੇਨਟਾਈਨਜ਼ ਡੇਅ ਹੁੰਦਾ ਹੈ।’’ ਕਪਿਲ ਨੇ ਵਿੱਕੀ ਦੇ ਭਰਾ ਸਨੀ ਨੂੰ ਮਜ਼ਾਕੀਆ ਲਹਿਜ਼ੇ ’ਚ ਕਿਹਾ,‘‘ ਕੀ ਤੈਨੂੰ ਵਿਸ਼ਵਾਸ ਹੈ ਕਿ ਹਰ ਦਿਨ ਹੀ ਵੈਲੇਨਟਾਈਨਜ਼ ਡੇਅ ਹੁੰਦਾ ਹੈ ਜਾਂ ਸਿਰਫ 14 ਸ਼ਰਵਰੀ (ਫਰਵਰੀ) ਨੂੰ।’’ ਦੱਸਣਯੋਗ ਹੈ ਕਿ ਸ਼ਰਵਰੀ ਵਾਘ ਤੇ ਸਨੀ ਦੋਵੇਂ ਨਜ਼ਦੀਕੀ ਦੋਸਤ ਹਨ। ਜ਼ਿਕਰਯੋਗ ਹੈ ਕਿ ਨੈੱਟਫ਼ਲਿਕਸ ’ਤੇ ਹਫ਼ਤਾਵਾਰੀ ਪ੍ਰਸਾਰਿਤ ਹੋਣ ਵਾਲਾ ‘ਗ੍ਰੇਟ ਇੰਡੀਅਨ ਕਪਿਲ ਸ਼ੋਅ’ ਹੁਣ ਤੱਕ ਚਾਰ ਐਪੀਸੋਡ ਪ੍ਰਸਾਰਿਤ ਕਰ ਚੁੱਕਿਆ ਹੈ। ਸੀਜ਼ਨ ਦੀ ਸ਼ੁਰੂਆਤ ਵੇਲੇ ਰਣਬੀਰ ਕਪੂਰ, ਨੀਤੂ ਕਪੂਰ ਅਤੇ ਰਿਧੀਮਾ ਕਪੂਰ ਸ਼ੋਅ ਵਿੱਚ ਆਏ ਸਨ। ਮਗਰੋਂ ਕ੍ਰਿਕਟਰ ਰੋਹਿਤ ਸ਼ਰਮਾ ਅਤੇ ਸ੍ਰੀਐਸ ਅਈਅਰ ਆਏ। -ਏਐੱਨਆਈ

LEAVE A REPLY

Please enter your comment!
Please enter your name here