ਨਿੱਜੀ ਪੱਤਰ ਪ੍ਰੇਰਕ

ਭਾਦਸੋਂ , 24 ਮਾਰਚ

ਪੰਥ ਰਤਨ ਸਵ. ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ ਨੂੰ ਸਮਰਪਿਤ ਟੌਹੜਾ ਵਿੱਚ 14ਵਾਂ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਟੌਹੜਾ ਕਬੱਡੀ ਕੱਪ ਦੇ ਪ੍ਰਧਾਨ ਮਲਕੀਤ ਸਿੰਘ ਵਜੀਦੜੀ ਅਤੇ ਜਥੇਦਾਰ ਰਣਧੀਰ ਸਿੰਘ ਢੀਡਸਾ ਵੱਲੋਂ ਪਿੰਡ ਦੇ ਸਾਬਕਾ ਸਰਪੰਚ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਦੀ ਦੇਖ-ਰੇਖ ਹੇਠਾਂ ਕਰਵਾਏ ਗਏ ਇਸ ਟੂਰਨਾਮੈਂਟ ਦੌਰਾਨ ਇੱਕ ਪਿੰਡ ਓਪਨ ਕਬੱਡੀ ਮੈਚ ਜਿੱਤ ਕੇ ਖਡੂਰ ਸਾਹਿਬ ਦੀ ਟੀਮ ਨੇ ਇੱਕ ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ। ਦੂਜੇ ਨੰਬਰ ’ਤੇ ਰਹੀ ਗੁਰਦਾਸਪੁਰ ਲਾਈਨਜ਼ ਨੂੰ 75 ਹਜ਼ਾਰ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਅੰਬਾ ਸੁਰ ਸਿੰਘ ਵਾਲਾ ਦੇ ਖਿਡਾਰੀ ਨੂੰ ਬੈਸਟ ਰੇਡਰ ਅਤੇ ਸੱਤੂ ਖਡੂਰ ਸਾਹਿਬ ਨੂੰ ਬੈਸਟ ਜਾਫੀ ਐਲਾਨਿਆ ਗਿਆ। ਇਸ ਮੌਕੇ ਸਾਬਕਾ ਮੰਤਰੀ ਬਿਕਰਮ ਮਜੀਠੀਆ, ਸੁਰਜੀਤ ਰੱਖੜਾ, ਜਨਰਲ ਸਕੱੱਤਰ ਗੁਰਪ੍ਰੀਤ ਸਿੰਘ ਰਾਜੂਖੰਨਾ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਲ ਸਰਬਜੀਤ ਝਿੰਜਰ, ਪ੍ਰੀਤ ਕੰਬਾਈਨ ਦੇ ਐੱਮਡੀ ਹਰੀ ਸਿੰਘ, ਸਮਾਜ ਸੇਵੀ ਐੱਸਪੀ ਸਿੰਘ ਓਬਰਾਏ, ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਬਿੱਟੂ ਚੱਠਾ, ਨਾਭਾ ਤੋਂ ਮੱਖਣ ਲਾਲਕਾ, ਸਮਾਜ ਸੇਵੀ ਬਘੇਲ ਜਾਤੀਵਾਲ, ਐਡਵੋਕੇਟ ਸਤਬੀਰ ਖੱਟੜਾ, ਚਰਨ ਸਿੰਘ ਮਲਕੀਤ ਕੰਬਾਈਨ ਤੇ ਮਨਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ।

LEAVE A REPLY

Please enter your comment!
Please enter your name here