ਨਵੀਂ ਦਿੱਲੀ, 19 ਫਰਵਰੀ

ਕਾਂਗਰਸ ਦੀ ਮੱਧ ਪ੍ਰਦੇਸ਼ ਇਕਾਈ ਦੇ ਸੀਨੀਅਰ ਨੇਤਾ ਸੱਜਣ ਸਿੰਘ ਵਰਮਾ ਨੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਦੇ ਪਾਰਟੀ ਛੱਡਣ ਦੇ ਕਿਆਸਾਂ ਨੂੰ ਰੱਦ ਕਰਦੇ ਹੋਏ ਅੱਜ ਕਿਹਾ ਕਿ ਉਹ ਕਿਤੇ ਨਹੀਂ ਜਾ ਰਹੇ ਅਤੇ ਉਨ੍ਹਾਂ ਦੇ ਪੁੱਤਰ ਨਕੁਲ ਨਾਥ ਕਾਂਗਰਸ ਦੀ ਟਿਕਟ ਤੋਂ ਚੋਣ ਲੜੇਗਾ। ਕਮਲਨਾਥ ਦੇ ਕਰੀਬੀ ਮੰਨੇ ਜਾਂਦੇ ਵਰਮਾ ਨੇ ਉਨ੍ਹਾਂ ਨਾਲ ਮੁਲਾਕਾਤ ਤੋਂ ਬਾਅਦ ਇਹ ਟਿੱਪਣੀ ਕੀਤੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ,‘ਇੰਦਰਾ ਗਾਂਧੀ ਦਾ ਤੀਜਾ ਪੁੱਤਰ ਮੰਨੇ ਜਾਣ ਵਾਲੇ ਵਿਅਕਤੀ (ਕਮਲਨਾਥ) ਕਾਂਗਰਸ ਨੂੰ ਕਿਵੇਂ ਛੱਡ ਸਕਦਾ ਹੈ?’

LEAVE A REPLY

Please enter your comment!
Please enter your name here