ਠਾਣੇ, 31 ਮਾਰਚ

ਪੁਲੀਸ ਨੇ ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿੱਚ ਇੱਕ ਦੁਕਾਨ ਤੋਂ 1.05 ਕਰੋੜ ਰੁਪਏ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਵਿੱਚ 27 ਸਾਲਾ ਸੇਲਜ਼ਮੈਨ ਨੂੰ ਗ੍ਰਿਫ਼ਤਾਰ ਕੀਤਾ ਹੈ। ਨੌਪਾੜਾ ਪੁਲੀਸ ਸਟੇਸ਼ਨ ਦੇ ਇੰਸਪੈਕਟਰ ਅਭੈ ਮਹਾਜਨ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਰਾਹੁਲ ਜੈਅੰਤੀਲਾਲ ਮਹਿਤਾ ਵਜੋਂ ਹੋਈ ਹੈ ਜਿਸ ਨੇ ਚੋਰੀ ਦੀ ਵਾਰਦਾਤ ਤੋਂ ਬਾਅਦ ਸ਼ਾਹੀ ਠਾਠ ਬਾਠ ਨਾਲ ਰਹਿਣਾ ਸ਼ੁਰੂ ਕੀਤਾ। ਉਸ ਨੂੰ ਉਸ ਵੇਲੇ ਮੀਰਾ ਰੋਡ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਾਹੁਲ ਦੀ ਡਿਊਟੀ ਦੁਕਾਨ ਨਿਗਰਾਨੀ ਕਰਨ ਦੀ ਸੀ। ਉਸ ਨੇ ਨਵੰਬਰ 2023 ਅਤੇ ਮਾਰਚ 2024 ਦਰਮਿਆਨ 70 ਤੋਲੇ ਗਹਿਣੇ ਚੋਰੀ ਕੀਤੇ, ਜਿਨ੍ਹਾਂ ਦਾ ਕੁੱਲ ਵਜ਼ਨ 1.59 ਕਿਲੋਗ੍ਰਾਮ ਹੈ ਅਤੇ ਇਸ ਦੀ ਕੀਮਤ ਲਗਪਗ 1,05,55,766 ਰੁਪਏ ਹੈ।

LEAVE A REPLY

Please enter your comment!
Please enter your name here