ਸ੍ਰੀਨਗਰ, 22 ਫਰਵਰੀ

ਜੰਮੂ-ਕਸ਼ਮੀਰ ਦੇ ਗੁਲਮਰਗ ਵਿੱਚ ਅੱਜ ਬਰਫ਼ ਦੇ ਤੋਦੇ ਡਿੱਗਣ ਕਾਰਨ ਇਕ ਵਿਦੇਸ਼ੀ ਦੀ ਮੌਤ ਹੋ ਗਈ ਅਤੇ ਦੂਜਾ ਲਾਪਤਾ ਹੈ। ਪੰਜ ਸਕਾਈਰਾਂ ਨੂੰ ਬਚਾਅ ਲਿਆ ਗਿਆ। ਉਨ੍ਹਾਂ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਦੇਸ਼ੀ ਸਥਾਨਕ ਵਾਸੀਆਂ ਤੋਂ ਬਿਨਾਂ ਸਕੀ ਢਲਾਣ ‘ਤੇ ਗਏ ਸਨ। ਫੌਜ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਦੀ ਟੀਮ ਬਚਾਅ-ਕਮ-ਸਰਚ ਅਭਿਆਨ ਚਲਾ ਰਹੀ ਹੈ।

LEAVE A REPLY

Please enter your comment!
Please enter your name here