ਨਵੀਂ ਦਿੱਲੀ, 16 ਮਾਰਚ

ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰਨ ਤੋਂ ਬਾਅਦ ਕਾਂਗਰਸ ਨੇ ਅੱਜ ਕਿਹਾ ਕਿ ਉਹ ਇਸ ਚੋਣ ਮੁਕਾਬਲੇ ਲਈ ਤਿਆਰ ਹੈ ਅਤੇ ਇਹ ਚੋਣ ਆਮ ਨਹੀਂ ਸਗੋਂ ਵਿਸ਼ੇਸ਼ ਹੈ ਕਿਉਂਕਿ ਇਸ ਵਿਚ ਦੇਸ਼ ਦੇ ਲੋਕਤੰਤਰ ਦਾ ਭਵਿੱਖ ਤੈਅ ਹੋਵੇਗਾ। ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ, ‘ਚੋਣ ਕਮਿਸ਼ਨ ਨੇ ਐਲਾਨ ਕਰ ਦਿੱਤਾ ਹੈ। ਇਹ ਚੋਣ ਆਮ ਨਹੀਂ ਹੈ। ਇਹ ਚੋਣ ਤੈਅ ਕਰੇਗੀ ਕਿ ਇਹ ਦੇਸ਼ ਅਤੇ ਲੋਕਤੰਤਰ ਮਜ਼ਦੂਰਾਂ ਅਤੇ ਕਿਸਾਨਾਂ ਦੇ ਮੋਢਿਆਂ ‘ਤੇ ਚੱਲੇਗਾ ਜਾਂ ਕੁਝ ਉਦਯੋਗਪਤੀਆਂ ਦੇ ਮੋਢਿਆਂ ‘ਤੇ।’

LEAVE A REPLY

Please enter your comment!
Please enter your name here