ਵਰਿੰਦਰਜੀਤ ਜਾਗੋਵਾਲ

ਕਾਹਨੂੰਵਾਨ, 9 ਮਾਰਚ

ਥਾਣਾ ਭੈਣੀ ਮੀਆਂ ਖਾਂ ਨੇ ਬੇਟ ਖੇਤਰ ਵਿੱਚ ਸਰਗਰਮ ਟਿਊਬਵੈੱਲ ਮੋਟਰ ਚੋਰ ਗਰੋਹ ਦੇ 4 ਮੈਂਬਰ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਐੱਸਐੱਚਓ ਸੁਮਨਪ੍ਰੀਤ ਕੌਰ ਮਾਨ ਨੇ ਦੱਸਿਆ ਕਿ ਬੇਟ ਖੇਤਰ ਵਿੱਚ ਲਗਾਤਾਰ ਹੋ ਰਹੀਆਂ ਟਿਊਬਵੈੱਲ ਮਟੋਰ ਚੋਰੀਆਂ ਤੋਂ ਕਿਸਾਨਾਂ ਨੂੰ ਵੱਡੀ ਮਾਰ ਪੈ ਰਹੀ ਸੀ, ਜਿਸ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ  ਟੀਮਾਂ ਬਣਾ ਕੇ ਰਾਤ ਦੀ ਗਸ਼ਤ ਤੇਜ਼ ਕਰ ਦਿੱਤੀ ਗਈ। ਇਸ ਦੌਰਾਨ ਪੁਲੀਸ ਨੇ ਚੋਰ ਗਰੋਹ ਦੇ 4 ਸਰਗਰਮ ਮੈਂਬਰ ਕਾਬੂ ਕਰਨ ਵਿੱਚ ਕਾਮਯਾਬੀ ਮਿਲੀ ਹੈ। ਸ਼ਿਕਾਇਤਕਰਤਾ ਲਖਬੀਰ ਸਿੰਘ ਪਿੰਡ ਪੁਰਾਣੀਆਂ ਬਾਗੜੀਆਂ, ਰਜਿੰਦਰ ਸਿੰਘ, ਸਤਪਾਲ ਸਿੰਘ ਦੇ ਸਾਥੀਆਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਉੱਤੇ ਗਰੋਹ ਦੇ ਮੈਂਬਰ ਸੌਰਵ ਪਿੰਡ ਦਾਤਾਰਪੁਰ, ਗਗਨਦੀਪ ਸਿੰਘ ਪਿੰਡ ਨਾਨੋਵਾਲ ਜੀਂਦੜ, ਲਖਵਿੰਦਰ ਸਿੰਘ ਪਿੰਡ ਰਾਜਪੁਰਾ ਅਤੇ ਵਿਕਟਰ ਜੌਹਨ ਪਿੰਡ ਫੇਰੋਚੇਚੀ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਮਿਲੀ ਹੈ।

LEAVE A REPLY

Please enter your comment!
Please enter your name here