ਪੱਤਰ ਪ੍ਰੇਰਕ

ਜੰਡਿਆਲਾ ਗੁਰੂ, 16 ਫਰਵਰੀ

ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨ ਵੱਲੋਂ ਅੱਜ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਕਾਰਨ ਜੰਡਿਆਲਾ ਗੁਰੂ ਵਿਖੇ ਨਿਜਰਪੁਰਾ ਟੌਲ ਪਲਾਜ਼ਾ ‘ਤੇ ਕਿਸਾਨਾਂ ਵੱਲੋਂ ਧਰਨਾ ਦੇ ਕੇ ਆਵਾਜਾਈ ਬੰਦ ਕਰਵਾਈ ਗਈ। ਕਿਸਾਨਾਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਕਾਰਨ ਜੰਡਿਆਲਾ ਗੁਰੂ ਵਿੱਚ ਬਹੁਤ ਪ੍ਰਭਾਵ ਵੇਖਣ ਨੂੰ ਮਿਲਿਆ। ਸਥਾਨਕ ਬਾਜ਼ਾਰ ਪੂਰਨ ਤੌਰ ‘ਤੇ ਬੰਦ ਰਿਹਾ। ਹੜਤਾਲ ਦਾ ਅਸਰ ਰਾਸ਼ਟਰੀ ਰਾਜਮਾਰਗ ‘ਤੇ ਵੀ ਵੇਖਣ ਨੂੰ ਮਿਲਿਆ ਜੀਟੀ ਰੋਡ ਉੱਪਰ ਵਾਹਨਾਂ ਦੀ ਆਵਾਜਾਈ ਵੀ ਆਮ ਨਾਲੋਂ ਕਾਫੀ ਘੱਟ ਸੀ। ਕਿਸਾਨ ਸੰਗਠਨਾਂ ਦੇ ਆਗੂਆਂ ਨੇ ਵੀ ਲੋਕਾਂ ਨੂੰ ਸ਼ਾਂਤੀਪੂਰਵਕ ਬੰਦ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਡੀਐਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਪੁਲੀਸ ਬਲ ਨਾਲ ਟੌਲ ਪਲਾਜ਼ਾ ‘ਤੇ ਮੌਜੂਦ ਰਹੇ। ਡੀਐਸਪੀ ਰਵਿੰਦਰ ਸਿੰਘ ਵੱਲੋਂ ਕਿਸਾਨ ਆਗੂ ਦਿਲਬਾਗ ਸਿੰਘ ਰਾਜੇਵਾਲ ਨਾਲ ਗੱਲ ਕਰਨ ਤੋਂ ਬਾਅਦ ਐਮਰਜੈਂਸੀ ਵਾਹਨਾਂ ਨੂੰ ਨਿਜਰਪੁਰਾ ਟੌਲ ਪਲਾਜ਼ਾ ਤੋਂ ਲੰਘਣ ਦਿੱਤਾ ਗਿਆ। ਕੁੱਲ ਮਿਲਾ ਕੇ ਜੰਡਿਆਲਾ ਗੁਰੂ ਸ਼ਹਿਰ ਵਿੱਚ ਬੰਦ ਦਾ ਬਹੁਤ ਵੱਡਾ ਅਸਰ ਦੇਖਣ ਨੂੰ ਮਿਲਿਆ।

LEAVE A REPLY

Please enter your comment!
Please enter your name here