ਕੋਲਕਾਤਾ, 15 ਫਰਵਰੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਸਾਨਾਂ ਦੇ ਰੋਸ ਮੁਜ਼ਾਹਰੇ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਦੀ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਪਾਰਟੀ ਕੇਂਦਰ ਵਿੱਚ ‘ਰਾਵਣ ਦੀ ਸਰਕਾਰ’ ਚਲਾ ਰਹੀ ਹੈ ਜੋ ਸਾਰੀਆਂ ਲਛਮਣ ਰੇਖਾਵਾਂ ਉਲੰਘ ਚੁੱਕੀ ਹੈ। ਉਨ੍ਹਾਂ ਵਿਧਾਨ ਸਭਾ ’ਚ ਕਿਹਾ ਕਿ ਉਨ੍ਹਾਂ ਕਿਸਾਨਾਂ ਨਾਲ ਇਕਜੁੱਟਤਾ ਜ਼ਾਹਿਰ ਕਰਨ ਲਈ ਪੰਜਾਬ ਦੀ ਆਪਣੀ ਨਿਰਧਾਰਤ ਯਾਤਰਾ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਕਿਹਾ, ‘ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਦੇਸ਼ ਸੜ ਰਿਹਾ ਹੈ ਪਰ ਭਾਜਪਾ ਨੂੰ ਕੋਈ ਫਿਕਰ ਨਹੀਂ ਹੈ। ਇਹ ਰਾਵਣ ਦੀ ਸਰਕਾਰ ਹੈ ਜੋ ਸਾਰੀਆਂ ਲਛਮਣ ਰੇਖਾਵਾਂ ਉਲੰਘ ਚੁੱਕੀ ਹੈ। ਜਿਸ ਦਿਨ ਕਿਸਾਨ ਦਿੱਲੀ ਪੁੱਜਣਗੇ ਤਾਂ ਭਾਜਪਾ ਆਗੂਆਂ ਨੂੰ ਅਸਲੀਅਤ ਸਮਝ ਆ ਜਾਵੇਗੀ।’ -ਪੀਟੀਆਈ

LEAVE A REPLY

Please enter your comment!
Please enter your name here