ਨਵੀਂ ਦਿੱਲੀ, 2 ਮਾਰਚ

ਤ੍ਰਿਪੁਰਾ ਦੇ ਮੂਲ ਨਿਵਾਸੀਆਂ ਦੀਆਂ ਸਮੱਸਿਆਵਾਂ ਦੇ ਸਥਾਈ ਹੱਲ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਅੱਜ ਟਿਪਰਾ ਮੋਥਾ ਅਤੇ ਤ੍ਰਿਪੁਰਾ ਤੇ ਕੇਂਦਰ ਸਰਕਾਰਾਂ ਦਰਮਿਆਨ ਇੱਕ ਤ੍ਰੈ-ਪੱਖੀ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ ਹਨ। ਸ਼ਾਹ ਨੇ ਕਿਹਾ ਕਿ ਇਸ ਸਮਝੌਤੇ ’ਤੇ ਦਸਤਖ਼ਤ ਕਰ ਕੇ ਸਰਕਾਰ ਨੇ ਇਤਿਹਾਸ ਦਾ ਸਨਮਾਨ ਕੀਤਾ ਹੈ, ਪਿਛਲੀਆਂ ਗ਼ਲਤੀਆਂ ਨੂੰ ਸੁਧਾਰਿਆ ਹੈ ਅਤੇ ਉੱਜਲ ਭਵਿੱਖ ਵੱਲ ਵਧਣ ਲਈ ਮੌਜੂਦਾ ਹਕੀਕਤ ਨੂੰ ਸਵੀਕਾਰ ਕੀਤਾ ਹੈ। ਇੱਕ ਅਧਿਕਾਰਿਤ ਬਿਆਨ ਮੁਤਾਬਕ ਸਮਝੌਤੇ ਤਹਿਤ ਤ੍ਰਿਪੁਰਾ ਦੇ ਮੂਲ ਨਿਵਾਸੀਆਂ ਦੇ ਇਤਿਹਾਸ, ਜ਼ਮੀਨ ਅਤੇ ਰਾਜਨੀਤਕ ਅਧਿਕਾਰਾਂ, ਆਰਥਿਕ ਵਿਕਾਸ, ਪਛਾਣ, ਸਭਿਆਚਾਰਕ ਅਤੇ ਭਾਸ਼ਾ ਨਾਲ ਸਬੰਧਤ ਸਾਰੇ ਮੁੱਦਿਆਂ ਨੂੰ ਹਮਦਰਦੀ ਢੰਗ ਨਾਲ ਹੱਲ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ ਹੈ। -ਪੀਟੀਆਈ

LEAVE A REPLY

Please enter your comment!
Please enter your name here