ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 7 ਮਈ

ਅਦਾਲਤ ਨੇ ਵਿਦੇਸ਼ੀਆਂ ਨੂੰ ਕੈਨੇਡਾ ’ਚ ਪੱਕੇ ਕਰਵਾਉਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ ਹੇਠ ਮਿਸੀਸਾਗਾ ਦੀ ਔਰਤ ਨੂੰ ਡੇਢ ਸਾਲ ਕੈਦ ਕੱਟਣ ਤੋਂ ਬਾਅਦ ਛੇ ਮਹੀਨੇ ਘਰ ਵਿੱਚ ਨਜ਼ਰਬੰਦ ਰਹਿਣ ਅਤੇ ਪੀੜਤਾਂ ਨੂੰ 1.48 ਲੱਖ ਡਾਲਰ ਮੋੜਨ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਮਲਹੋਤਰਾ ਉਰਫ ਮਨੀ ਨਾਮ ਦੀ ਇੱਕ ਔਰਤ ਨੇ ਐਡਮਿੰਟਨ ਵਿੱਚ ਇਮੀਗ੍ਰੇਸ਼ਨ ਦਫਤਰ ਖੋਲ੍ਹਿਆ ਸੀ ਜਿੱਥੇ ਉਹ ਲੋਕਾਂ ਨੂੰ ਕੈਨੇਡਾ ਪੱਕੇ ਕਰਵਾਉਣ ਲਈ ਰੁਜ਼ਗਾਰ ਲੱਭ ਕੇ ਦੇਣ ਦਾ ਝਾਂਸਾ ਦੇ ਕੇ ਡਾਲਰ ਲੈਂਦੀ ਰਹੀ ਪਰ ਨਾ ਤਾਂ ਉਸ ਨੇ ਕਿਸੇ ਨੂੰ ਪੱਕਾ ਕਰਵਾਇਆ ਤੇ ਨਾ ਹੀ ਰੁਜ਼ਗਾਰ ਲੱਭ ਕੇ ਦਿੱਤਾ। 2019 ਵਿੱਚ ਪੀੜਤਾਂ ਰਾਹੀਂ ਇਹ ਮਾਮਲਾ ਬਾਰਡਰ ਸੁਰੱਖਿਆ ਏਜੰਸੀ ਕੋਲ ਪੁੱਜਿਆ ਤਾਂ ਪੜਤਾਲ ਕੀਤੇ ਜਾਣ ’ਤੇ ਦੋਸ਼ ਸਹੀ ਸਾਬਤ ਹੋਏ। ਪਿਛਲੇ ਸਾਲ ਦੋਸ਼ ਪੱਤਰ ਦਾਇਰ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸੁਣਵਾਈ ਦੌਰਾਨ ਦੋਸ਼ ਕਬੂਲ ਕਰਨ ਮਗਰੋਂ ਅਦਾਲਤ ਨੇ ਉਸ ਨੂੰ ਇਹ ਸਜ਼ਾ ਸੁਣਾਈ ਹੈ।

 

LEAVE A REPLY

Please enter your comment!
Please enter your name here