ਕੋਟਾ (ਰਾਜਸਥਾਨ) 13 ਫਰਵਰੀ

ਕੌਮੀ ਪ੍ਰੀਖਿਆ ਏਜੰਸੀ (ਐਨਟੀਏ) ਵੱਲੋਂ ਜੇਈਈ-ਮੇਨਜ਼ 2024 ਦੇ ਪਹਿਲੇ ਐਡੀਸ਼ਨ ਦਾ ਨਤੀਜਾ ਐਲਾਨੇ ਜਾਣ ਤੋਂ ਕੁਝ ਘੰਟੇ ਬਾਅਦ ਇਥੇ 16 ਸਾਲਾ ਜੇਈਈ ਉਮੀਦਵਾਰ ਨੇ ਹੋਸਟਲ ਦੇ ਕਮਰੇ ਵਿੱਚ ਕਥਿਤ ਤੌਰ ‘ਤੇ ਫਾਹਾ ਲੈ ਲਿਆ। ਕੋਟਾ ਵਿੱਚ ਇਸ ਸਾਲ ਕੋਚਿੰਗ ਦੇ ਵਿਦਿਆਰਥੀ ਵੱਲੋਂ ਆਤਮਹੱਤਿਆ ਕਰਨ ਦਾ ਇਹ ਤੀਜਾ ਮਾਮਲਾ ਹੈ। ਸ਼ੁਭ ਚੌਧਰੀ ਦੀ ਲਾਸ਼ ਅੱਜ ਸਵੇਰੇ ਜਵਾਹਰ ਨਗਰ ਇਲਾਕੇ ‘ਚ ਉਸ ਦੇ ਹੋਸਟਲ ਦੇ ਕਮਰੇ ‘ਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਛੱਤੀਸਗੜ੍ਹ ਦਾ ਰਹਿਣ ਵਾਲਾ ਸ਼ੁਭ ਚੌਧਰੀ 12ਵੀਂ ਦਾ ਵਿਦਿਆਰਥੀ ਸੀ ਅਤੇ ਜੇਈਈ-ਮੇਨ 2024 ਦੀ ਪ੍ਰੀਖਿਆ ਲਈ ਬੈਠਾ ਸੀ। ਬੀਤੇ ਸਾਲ ਕੋਟਾ ’ਚ 26 ਵਿਦਿਅਰਥੀਆਂ ਨੇ ਖ਼ੁਦਕੁਸ਼ੀ ਕੀਤੀ ਸੀ।

LEAVE A REPLY

Please enter your comment!
Please enter your name here