ਕੋਲਕਾਤਾ: ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਦੇ ਰਨਵੇਅ ’ਤੇ ਅੱਜ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਦੋ ਜਹਾਜ਼ਾਂ ਦੇ ਪਰ ਆਪਸ ਵਿੱਚ ਟਕਰਾਉਣ ਕਾਰਨ ਨੁਕਸਾਨੇ ਗਏ। ਹਾਲਾਂਕਿ, ਇਸ ਦੌਰਾਨ ਦੋਵਾਂ ਜਹਾਜ਼ਾਂ ਵਿੱਚ ਸਵਾਰ ਯਾਤਰੀ ਵਾਲ-ਵਾਲ ਬਚ ਗਏ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਰਨਵੇਅ ’ਤੇ ਲਗਪਗ 10.30 ਵਜੇ ਇਹ ਹਾਦਸਾ ਵਾਪਰਿਆ। ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼ ਨੇ ਕੋਲਕਾਤਾ ਤੋਂ ਚੇਨੱਈ ਲਈ ਉਡਾਣ ਭਰਨੀ ਸੀ। ਇਸੇ ਦੌਰਾਨ ਇੰਡੀਗੋ ਦਾ ਜਹਾਜ਼ ਦਰਭੰਗਾ ਲਈ ਰਵਾਨਾ ਹੋਣਾ ਸੀ। ਅਧਿਕਾਰੀਆਂ ਅਨੁਸਾਰ ‘ਇੰਡੀਗੋ’ ਦੇ ਜਹਾਜ਼ ਦੇ ਪਰ ‘ਏਅਰ ਇੰਡੀਆ’ ਦੇ ਜਹਾਜ਼ ਨਾਲ ਟਕਰਾ ਗਏ। ਇਸ ਦੌਰਾਨ ਦੋਵਾਂ ਜਹਾਜ਼ਾਂ ਦੇ ਪਰਾਂ ਨੂੰ ਨੁਕਸਾਨ ਪੁੱਜਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਡੀਜੀਸੀਏ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇੰਡੀਗੋ ਦੇ ਪਾਇਲਟ ਨੂੰ ਜਹਾਜ਼ ਉਡਾਉਣ ਦੀ ਡਿਊਟੀ ’ਚ ਨਾ ਲਾਉਣ ਦੇ ਨਿਰਦੇਸ਼ ਦਿੱਤੇ ਹਨ। -ਆਈਏਐੱਨਐੱਸ

LEAVE A REPLY

Please enter your comment!
Please enter your name here